ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਫਤਿਹਗੜ੍ਹ, 25 ਅਪ੍ਰੈਲ (ਵਿਸ਼ਵ ਵਾਰਤਾ):-:ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅਮਲੋਹ ਵਿਖੇ ਆੜਤੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ,ਇਸ ਮੌਕੇ ਗੱਲਬਾਤ ਕਰਦੇ ਹੋਏ ਐਮਪੀ ਅਮਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਵਲੋਂ ਆੜਤੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ । ਐਮਪੀ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ ਲੋਕ ਉਹਨਾਂ ਨੂੰ ਵੋਟ ਨਾ ਪਾਉਣ ਕਿਉਂਕਿ ਇਹ ਲੋਕ ਇਹ ਸੰਵਿਧਾਨਹੀਣ ਲੋਕ ਹਨ।