ਦਿੱਲੀ : ਕਾਂਗਰਸ ਹਾਈਕਮਾਨ ਦੀ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਬਿਆਨ- ਜਿੱਤੇਗਾ ਪੰਜਾਬ , ਜਿੱਤੇਗੀ ਪੰਜਾਬੀਅਤ , ਜਿੱਤੇਗਾ ਹਰ ਪੰਜਾਬੀ
“ਜੋ ਮੇਰਾ ਸਟੈਂਡ ਸੀ, ਉਹੀ ਹੈ ਤੇ ਰਹੇਗਾ ” -ਨਵਜੋਤ ਸਿੰਘ ਸਿੱਧੂ

ਨਵੀਂ ਦਿੱਲੀ ,1 ਜੂਨ – ਦਿੱਲੀ ਵਿਚ ਚਲ ਰਹੀ ਕਾਂਗਰਸ ਹਾਈ ਕਮਾਨ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਦਾ ਸਟੈਂਡ ਸੀ, ਹੈ ਤੇ ਉਹੀ ਰਹੇਗਾ । ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਾਈਕਮਾਨ ਤੱਕ ਪੰਜਾਬ ਦੀ ਆਵਾਜ਼ ਪਹੁੰਚਾਈ ਹੈ ਤੇ ਹਰ ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ ਹੈ।



















