ਜੈਤੋ ‘ਚ 4 ਪ੍ਰਵਾਸੀ ਮਜ਼ਦੂਰਾਂ ਨੂੰ ਲੱਗਿਆ ਕਰੰਟ , 1 ਦੀ ਮੌਤ

ਜੈਤੋ,26 ਅਗਸਤ (ਰਘੂਨੰਦਨ ਪਰਾਸ਼ਰ) ਜੈਤੋ – ਬਠਿੰਡਾ ਮਾਰਗ ਤੇ ਸੀਵਰੇਜ ਖ਼ੁਦਾਈ ਦਾ ਕੰਮ ਚੱਲ ਰਿਹਾ ਹੈ। ਇਲਾਕੇ ਦੇ ਉੱਘੇ ਸਮਾਜ ਸੇਵੀ ਲਵਲੀਨ ਕੋਚਰ ਅਨੁਸਾਰ ਅੱਜ ਖ਼ੁਦਾਈ ਦਾ ਕੰਮ ਚੱਲ ਰਿਹਾ ਸੀ ਕਿ ਲੋਹੇ ਦੀ ਪਾਈਪ ‘ਚ ਅਚਾਨਕ ਕਰੰਟ ਆ ਗਿਆ ਜਿਸ ਕਾਰਣ 4 ਪ੍ਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਲਿਆਂਦਾ ਗਿਆ ਤਾਂ ਡਾਕਟਰ ਨੇ ਇਕ ਬੱਬਲੂ ਨਾਂ ਦੇ ਮਜ਼ਦੂਰ ਨੂੰ ਮਿ੍ਤਕ ਕਰਾਰ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਬਬੱਲੂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ 3 ਮਜ਼ਦੂਰ ਵਿਜੇ ਕੁਮਾਰ, ਵਿਕਾਸ ਕੁਮਾਰ ਤੇ ਸੰਜੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ‘ਚ ਦਾਖਲ ਕਰਵਾਇਆ ਗਿਆ ਹੈ।
ਸੂਤਰਾਂ ਅਨੁਸਾਰ ਇਹ ਸਾਰੇ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।






















