ਜੈਤੋ ‘ਚ ਕਾਂਗਰਸ ਨੂੰ ਸਭ ਤੋਂ ਵੱਧ 7 ਸੀਟਾਂ ਮਿਲੀਆਂ,
ਪਹਿਲੀ ਵਾਰ “ਆਪ”ਨੇ ਖੋਲ੍ਹਿਆ ਖਾਤਾ

ਜੈਤੋ, 17 ਫਰਵਰੀ (ਰਘੂਨੰਦਨ ਪਰਾਸ਼ਰ) ਨਗਰ ਕੌਂਸਲ ਜੈਤੋ ਦੇ ਕੁੱਲ 17 ਵਾਰਡਾਂ ਵਿਚੋਂ ਸਭ ਤੋਂ ਵੱਧ ਸੀਟਾਂ ‘ਤੇ ਕਾਂਗਰਸ ਪਾਰਟੀ ਦੇ 7 ਉਮੀਦਵਾਰ ਸਫਲ ਰਹੇ ਹਨ।
ਸ਼੍ਰੋਮਣੀ ਅਕਾਲੀ 3,
ਆਪ ਪਾਰਟੀ 2 ਅਤੇ ਬੀਜੇਪੀ 1 ਸੀਟ ਅਤੇ
ਆਜ਼ਾਦ ਉਮੀਦਵਾਰ 4 ਸੀਟਾਂ ‘ਤੇ ਸਫਲ ਰਹੇ ਹਨ।
ਆਮ ਆਦਮੀ ਪਾਰਟੀ ਨੇ 2 ਵਾਰ ਸੀਟਾਂ ਜਿੱਤ ਕੇ ਪਹਿਲੀ ਵਾਰ ਨਗਰ ਕੌਂਸਲ ਵਿਚ ਖਾਤਾ ਖੋਲ੍ਹਿਆ ਹੈ। ਜੇਤੂ ਉਮੀਦਵਾਰ ਇਸ ਤਰ੍ਹਾਂ ਰਹੇ ਜਿਸ ਵਿਚ
1 ਵਾਰਡ ਤੋਂ ਗੁਰਜੀਤ ਕੌਰ ਕਾਂਗਰਸ, 2 ਤੋਂ ਸਤਨਾਮ ਸੱਤਾ ਸ਼੍ਰੋਮਣੀ ਅਕਾਲੀ ਦਲ, 3 ਤੋਂ ਨਰਿੰਦਰ ਰਾਮੇਆਣਾ ਸ਼੍ਰੋਮਣੀ ਅਕਾਲੀ ਦਲ, 4 ਤੋਂ ਹਰਪ੍ਰੀਤ ਕੌਰ ਕਾਂਗਰਸ, 5 ਤੋਂ ਜਸਪਾਲ ਕੌਰ ਕਾਂਗਰਸ, 6 ਤੋਂ ਸੁਰਜੀਤ ਸਿੰਘ ਬਾਬਾ, 7 ਤੋਂ ਸੋਨੀਆ ਦੇਵੀ ਆਮ ਆਦਮੀ ਪਾਰਟੀ, 8 ਤੋਂ ਡਾਕਟਰ ਹਰੀਸ਼ ਕੁਮਾਰ, 9 ਤੋਂ ਜਸਬੀਰ ਕੌਰ ਸ਼੍ਰੋਮਣੀ ਅਕਾਲੀ ਦਲ, 10 ਤੋਂ ਜਤਿੰਦਰ ਜੀਤੂ ਬਾਂਸਲ ਆਜ਼ਾਦ, 11 ਤੈ ਸੀਮਾ ਰਾਣੀ ਆਜ਼ਾਦ, 12 ਤੋਂ ਤੁਲਸੀ ਰਾਮ ਬਾਂਸਲ ਕਾਂਗਰਸ, 13 ਤੋਂ ਸੁਮਨ ਦੇਵੀ ਕਾਂਗਰਸ, 14 ਤੋਂ ਪ੍ਰਦੀਪ ਸਿੰਗਲਾ ਭਾਰਤੀ ਜਨਤਾ ਪਾਰਟੀ, 15 ਤੋਂ ਰਜਨੀ ਰਾਣੀ ਆਜ਼ਾਦ , 16 ਤੋਂ ਖੁਸ਼ ਰਾਮ ਕਾਂਗਰਸ ਅਤੇ ਵਾਰਡ 17 ਤੋਂ ਡਾ: ਬਲਵਿੰਦਰ ਆਜ਼ਾਦ ਉਮੀਦਵਾਰ ਚੁਣੇ ਗਏ ਹਨ।
ਦੱਸ ਦੇਈਏ ਕਿ ਵਾਰਡ ਨੰਬਰ 11 ਅਤੇ ਵਾਰਡ ਨੰਬਰ 10 (ਕਾਂਗਰਸ ਦੇ ਬਾਗ਼ੀ) ਆਜ਼ਾਦ ਉਮੀਦਵਾਰ ਕਾਂਗਰਸ ਜੇਤੂ ਰਹੇ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲੀ ਤਾਂ ਦੋਵੇਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਜਿੱਤ ਗਏ ਹਨ।























