ਜੈਤੋ ਇਲਾਕੇ ‘ਚ ਕਰੋਨਾਂ ਕਾਰਣ 2 ਔਰਤਾਂ ਦੀ ਮੌਤ

ਜੈਤੋ, 8 ਅਪ੍ਰੈਲ (ਰਘੂਨਦੰਨ ਪਰਾਸ਼ਰ) ਉਪ-ਮੰਡਲ ਜੈਤੋ ਵਿੱਚ ਜਾਨਲੇਵਾ ਮਹਾਂਮਾਰੀ ਕੋਰੋਨਾ ਨੇ ਆਪਣੇ ਪੈਰ ਪਸਾਰ ਲਏ ਗਏ ਹਨ। ਇਸਦੇ ਜ਼ਿੰਮੇਵਾਰ ਕੋਲ ਹੀ ਮੰਣੇ ਜਾ ਰਹੇ ਕਿਉਂਕਿ ਦੇਖਣ ਨੂੰ ਮਿਲ ਰਿਹਾ ਹੈ ਕਿ ਆਮ ਲੋਕਾਂ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕੋਈ ਤਿਆਰ ਨਹੀਂ ਹੈ ਅਤੇ ਜਦੋਂ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦਾ ਠੀਕਰਾ ਪ੍ਰਸ਼ਾਸਨ ਦੇ ਸਿਰ ਭੰਨ ਦਿੱਤਾ ਜਾਂਦਾ ਹੈ। ਬਿਮਾਰੀ ਵਿੱਚ ਕਾਰਨ ਦੋ ਮੌਤਾਂ ਹੋਣ ਸਮਾਚਾਰ ਪ੍ਰਪਾਤ ਹੋਇਆਂ ਹੈ। ਉਪ-ਮੰਡਲ ਜੈਤੋ ਦੇ ਨਾਇਬ ਤਹਿਸੀਲਦਾਰ ਹੀਰਾਂਵੰਤੀ ਅਨੁਸਾਰ ਉਪ-ਮੰਡਲ ਦੇ ਬਾਜਾਖਾਨਾ ਦੀ ਸੁਖਵਿੰਦਰ ਕੌਰ (45) ਪਤਨੀ ਹੁਕਮ ਸਿੰਘ ਦੀ ਕਰੋਨਾ ਕਾਰਣ ਮੌਤ ਹੋ ਗਈ ਹੈ।ਉਹ ਇਕ ਨਿਜੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਸੀ। ਦੂਜੀ ਮੌਤ ਪਿੰਡ ਮੱਤਾ ਦੀ ਵਸਨੀਕ ਗੁਰਦੇਵ ਕੌਰ (80) ਪਤਨੀ ਚੰਦ ਸਿੰਘ ਦੀ ਕੋਰੋਨਾ ਮਹਾਂਮਾਰੀ ਕਾਰਣ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਹੋਈ। ਇਨ੍ਹਾਂ ਦੋਵਾਂ ਦਾ ਸੰਸਕਾਰ ਵੱਖ-ਵੱਖ ਥਾਵਾਂ ਤੇ ਪਰਿਵਾਰ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਦੇਖ-ਰੇਖ ਵਿਚ ਕੀਤਾ ਗਿਆ।






















