

ਅੱਜਕਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਕਾਫੀ ਅਵੇਅਰ ਕਰ ਦਿੱਤਾ ਹੈ। ਜਿਹੜੀਆਂ ਗੱਲਾਂ ਅਖ਼ਬਾਰ ਜਾਂ ਚੈਨਲ ਪੂਰੀ ਦੁਨੀਆਂ ਤੱਕ ਨਹੀਂ ਪਹੁੰਚਾ ਸਕਦੇ ਉਹ ਗੱਲਾਂ ਸੋਸ਼ਲ ਮੀਡੀਆ ਪੂਰੀ ਦੁਨੀਆਂ, ਅਖ਼ਬਾਰਾਂ, ਨਿਊਜ਼ ਚੈਨਲਾਂ ਮੀਡੀਆ ਤੱਕ ਪਹੁੰਚਾ ਦਿੰਦਾ ਹੈ। ਜੇਕਰ ਮੀਡੀਆ ਇੱਕ ਪੱਖ ਦੀ ਗੱਲ ਲੋਕਾਂ ਤੱਕ ਪਹੁੰਚਾਉਂਦਾ ਹੈ ਤਾਂ ਸੋਸ਼ਲ ਮੀਡੀਆ ਦੂਸਰੇ ਹੀ ਦਿਨ ਦੂਸਰੇ ਪੱਖ ਦੀ ਗੱਲ ਸਾਹਮਣੇ ਰੱਖ ਦਿੰਦਾ ਹੈ। ਪਿਛਲੇ ਦਿਨੀਂ ਮੈਂ ਭਗਵੰਤ ਮਾਨ ਦੇ ਜਨਮ ਦਿਨ ਤੇ ਇੱਕ ਨਿੱਜੀ ਚੈਨਲ ‘ਤੇ ਉਨ੍ਹਾਂ ਦਾ ਇੰਟਰਵਿਊ ਦੇਖਿਆ ਉਨ੍ਹਾਂ ਦਾ ਇੰਟਰਵਿਊ ਬੜਾ ਹੀ ਬੇਬਾਕ ਸੀ। ਦੇਖ ਕੇ ਖੁਸ਼ੀ ਵੀ ਹੋਈ ਦੂਜੇ ਪਾਸੇ ਪੱਤਰਕਾਰ ਵੀ ਬਹੁਤ ਹੀ ਤਿੱਖੇ ਸਵਾਲ ਉਨ੍ਹਾਂ ਤੋਂ ਪੁੱਛ ਰਿਹਾ ਸੀ। ਜਿਸ ਦਾ ਉਨ੍ਹਾਂ ਨੇ ਬੜੀ ਹੀ ਬੇਬਾਕ ਤਰੀਕੇ ਨਾਲ ਜਵਾਬ ਦਿੱਤੇ। ਭਗਵੰਤ ਮਾਨ ਨੇ ਕਿਹਾ ਕਿ ਹੁਣ ਵਟਸਐਪ ਦਾ ਜ਼ਮਾਨਾ ਹੈ ਜੋ ਲੀਡਰ ਆਪਣੀ ਗੱਲ ਅੰਦਰ ਦਬਾ ਕੇ ਰੱਖੇਗਾ ਉਹ ਕਦੇ ਵੀ ਵੱਡਾ ਲੀਡਰ ਨਹੀਂ ਬਣ ਸਕਦਾ ਜੋ ਲੀਡਰ ਗੱਲ ਨੂੰ ਜਨਤਾ ਦੇ ਸਾਹਮਣੇ ਸਹੀ ਪੇਸ਼ ਕਰੇਗਾ ਉਹ ਹੀ ਲੀਡਰ ਅੱਗੇ ਵੱਡਾ ਲੀਡਰ ਬਣ ਸਕੇਗਾ। ਉਨ੍ਹਾਂ ਨੇ ਸਾਫ ਕਿਹਾ ਕਿ ਮੈਂ ਕੈਪਟਨ-ਬਾਦਲਾਂ ਵਾਂਗੂੰ ਘਰ ਵਿੱਚ ਹੀ ਬੈਠਾ ਨਹੀਂ ਰਹਿ ਸਕਦਾ ਉਨ੍ਹਾਂ ਕਿਹਾ ਜੇਕਰ “ਮੈਂ ਦੁਪਹਿਰ ਤੱਕ ਘਰ ਵਿਹਲਾ ਬੈਠਾ ਰਹਾਂ ਤਾਂ ਮੈਨੂੰ ਇੰਝ ਲੱਗਦਾ ਹੈ ਜਿਵੇਂ ਮੈਂ ਧਰਤੀ ਤੇ ਬੋਝ ਹਾਂ। ਮੈਨੂੰ ਉਸ ਵੇਲੇ ਚੰਗਾ ਮਹਿਸੂਸ ਹੁੰਦਾ ਹੈ ਜਦੋਂ ਮੈਂ ਬਾਦਲਾਂ ਅਤੇ ਕੈਪਟਨ ਦੇ ਸਾਰੇ ਭੇਤ ਜਨਤਾ ਸਾਹਮਣੇ ਰੱਖਦਾ ਹਾਂ ਤਾਂ ਕਿ ਲੋਕਾਂ ਨੂੰ ਇਨ੍ਹਾਂ ਦੀ ਸੱਚਾਈ ਦਾ ਪਤਾ ਲੱਗ ਸਕੇ।
ਪੱਤਰਕਾਰ ਦਾ ਜਵਾਬ ਦਿੰਦੇ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਅੱਧਾ ਘੰਟਾ ਮੇਰੇ ਸੰਗਰੂਰ ਦਫਤਰ ਵਿੱਚ ਬੈਠ ਜਾਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੇਰੇ ਕੋਲ ਪੰਜਾਬ ਦੀਆਂ ਕਿੰਨੀਆਂ ਸ਼ਿਕਾਇਤਾਂ ਆਉਂਦੀਆਂ ਹਨ। ਇੱਕ ਉਦਾਹਰਣ ਦੇ ਤੌਰ ਤੇ ਉਨ੍ਹਾਂ ਨੇ ਕਿਹਾ ਗੁਰਦਾਸਪੁਰ, ਤਰਨਤਾਰਨ, ਫਗਵਾੜਾ ਦੇ ਮੁੰਡੇ ਜੋ ਸਾਊਦੀ ਅਰਬ ਵਿੱਚ ਫਸੇ ਹੋਏ ਹਨ ਉਨ੍ਹਾਂ ਦੀਆਂ ਸ਼ਿਕਾਇਤਾਂ ਮੇਰੇ ਕੋਲੋ ਆਈਆਂ ਹਨ ਇਹ ਸ਼ਿਕਾਇਤਾਂ ਮੇਰੇ ਕੋਲ ਤਾਂ ਹੀ ਆਈਆਂ ਹਨ ਜੇ ਉਨ੍ਹਾਂ ਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਦਾ ਕੰਮ ਕਰਵਾ ਸਕੂਗਾ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਮੇਰੀ ਗੱਡੀ ਵਿੱਚ 50 ਪਾਸਪੋਰਟ ਲੋਕਾਂ ਦੀ ਸ਼ਿਕਾਇਤਾਂ ਦੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਬਹੁਤ ਔਖਾ ਹੈ ਕਿਉਂਕਿ ਇਹ ਲੋਕ ਆਮ ਜਨਤਾ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੰਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਅਸੀਂ ਰਾਜਨੀਤੀ ਨਹੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ। ਜੇਕਰ ਰਾਜਨੇਤਾ ਪਹਿਲਾਂ ਹੀ ਚੰਗਾ ਕੰਮ ਕਰਦੇ ਹੁੰਦੇ ਤਾਂ ਅਸੀਂ ਰਾਜਨੀਤੀ ਵਿੱਚ ਨਹੀਂ ਆਉਣਾ ਸੀ। ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਪੰਜਾਬ ਦੀ ਸੇਵਾ ਕਰਨੀ ਹੈ ਤਾਂ ਉਨ੍ਹਾਂ ਨੂੰ ਕਿਸੇ ਵੀ ਅਹੁਦੇ ਦੀ ਲੋੜ ਨਹੀਂ। ਉਨ੍ਹਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਕੋਲ ਪਹਿਲਾਂ ਲੋਕਲ ਬੋਰਡ ਦਾ ਮਹਿਕਮਾ ਸੀ ਜੋ ਜ਼ਿਆਦਾਤਰ ਸ਼ਹਿਰਾਂ ਵਿੱਚ ਹੀ ਸੀ ਪਰ ਦੁਆਰਾ ਜਦੋਂ ਸਰਕਾਰ ਨੇ ਉਨ੍ਹਾਂ ਨੂੰ ਬਿਜਲੀ ਮਹਿਕਮਾ ਦਿੱਤਾ ਤਾਂ ਉਨ੍ਹਾਂ ਦੇ ਨਾਲ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੇ ਵੀ ਜੁੜਨਾ ਸੀ ਉਹ ਦਿੱਲੀ ਸਰਕਾਰ ਵਾਂਗੂ ਹੀ ਆਪਣੇ ਬਿਜਲੀ ਦੇ ਰੇਟ ਕਰ ਦਿੰਦੇ ਤਾਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲੈਣਾ ਸੀ ਪਰ ਉਨ੍ਹਾਂ ਨੇ ਆਪਣੇ ਕਦਮ ਪਿੱਛੇ ਹੀ ਪੁੱਟ ਲਏ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਨਾਲ ਲੋਕ ਆਪਣੇ ਆਪ ਜੁੜ ਰਹੇ ਹਨ ਅਸੀਂ ਪਕੌੜੇ, ਜਲੇਬੀਆਂ ਖਿਲਾ ਕੇ ਲੋਕਾਂ ਨੂੰ ਆਪਣੇ ਵੱਲ ਨਹੀਂ ਖਿੱਚਦੇ , ਵੱਡੇ ਵੱਡੇ ਲਾਰੇ ਨਹੀਂ ਲਾਉਂਦੇ। ਸੁਖਬੀਰ ਬਾਦਲ ਦੀ ਉਦਹਾਰਣ ਦਿੰਦੇ ਉਹਨਾਂ ਕਿਹਾ ਕੇ ਅਸੀਂ ਨਹੀ ਕਹਿੰਦੇ ਕੇ ਅਸੀਂ ਪੰਜਾਬ ਲਈ ਪੈਸਾ ਟਰੱਕ ਭਰ ਕੇ ਲਿਆਂਵਾਂਗੇ। ਉਨ੍ਹਾਂ ਨੇ ਕਾਂਗਰਸੀ ਰਾਜਾ ਵੜਿੰਗ ਨੂੰ ਵੀ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਹ ਕਿਉਂ ਕੱਚੇ ਬਿਆਨ ਦਿੰਦੇ ਹਨ ਤਾਂ ਜੋ ਮੀਡੀਆ ਉਨ੍ਹਾਂ ਨੂੰ ਤਰੋੜ ਮਰੋੜ ਪੇਸ਼ ਕਰਦੀ ਹੈ। ਉਨ੍ਹਾਂ ਨੂੰ ਪੱਕੇ ਬਿਆਨ ਹੀ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਕਿ ਖੰਘ ਦੀ ਦਵਾਈ.., ਸ਼ਮਸ਼ਾਨਘਾਟ…, ਸਕੂਲਾਂ ਵਿੱਚ ਬੱਚੇ ਪੜ੍ਹ ਗਏ ਤਾਂ ਸਾਨੂੰ ਵੋਟਾਂ।… ਵਰਗੇ ਬਿਆਨ ਰਾਜਾ ਵੜਿੰਗ ਨੂੰ ਨਹੀਂ ਦੇਣੇ ਚਾਹੀਦੇ।
ਨਸ਼ੇ ਦੇ ਮੁੱਦੇ ਤੇ ਗੱਲ ਕਰਦਿਆਂ ਭਗਵੰਤ ਮਾਨ ਨੇ ਉਦਾਹਰਨ ਦਿੱਤੀ ਕਿ ਸੰਗਰੂਰ ਜ਼ਿਲ੍ਹੇ ਵਿੱਚ ਹੀ ਪੈਂਦੇ ਭੋਤਨਾ ਪਿੰਡ ਦੇ ਚੌਥੀ ਪੀੜ੍ਹੀ ਦੇ ਪੰਜਵੇਂ ਮੁੰਡੇ ਨੇ ਆਤਮ ਹੱਤਿਆ ਕਰ ਲਈ ਦੂਜੇ ਪਾਸੇ ਬਾਦਲ ਅਤੇ ਕੈਪਟਨ ਆਪਣੇ ਪੋਤੇ-ਦੋਹਤਿਆਂ ਨੂੰ ਰਾਜਨੀਤੀ ਵਿੱਚ ਲੈ ਕੇ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਅਤੇ ਅਕਾਲੀਦਲ ਦਾ ਰਿਸ਼ਤਾ ਕੱਛੂ ਚੂਹੇ ਵਰਗਾ ਹੈ। ਉਨ੍ਹਾਂ ਇੱਕ ਉਦਾਹਰਨ ਦਿੰਦੇ ਕਿਹਾ ਕਿ ਇਨ੍ਹਾਂ ਨੇ ਆਪਸ ਵਿੱਚ ਲੜ ਲੜ ਕੇ ਖ਼ਤਮ ਹੋ ਜਾਣਾ। ਉਨ੍ਹਾਂ ਕਿਹਾ ਇੱਕ ਵਾਰ ਇੱਕ ਚੂਹਾ ਤੇ ਕੱਛੂ ਦੀਆਂ ਪੂੰਛਾਂ ਆਪਸ ਵਿੱਚ ਬੰਨ੍ਹ ਦਿੱਤੀਆਂ। ਜਦੋਂ ਕੱਛੂ ਨੂੰ ਗਰਮੀ ਲੱਗੀ ਤਾਂ ਉਹ ਤਲਾਬ ਵਿੱਚ ਚਲਾ ਗਿਆ ਪਰ ਉਸ ਨੇ ਚੂਹੇ ਦੀ ਪਰਵਾਹ ਨਾ ਕੀਤੀ ਕਿ ਉਹ ਮੇਰੇ ਨਾਲ ਬੰਨ੍ਹਿਆ ਹੋਇਆ ਹੈ। ਚੂਹਾ ਮਰ ਗਿਆ। ਕੱਛੂ ਜਦੋਂ ਬਾਹਰ ਨਿਕਲਿਆ ਤਾਂ ਉੱਪਰ ਉੱਡਦੀ ਇੱਲ ਨੇ ਦੇਖਿਆ ਕਿ ਚੂਹਾ ਮਰ ਗਿਆ ਹੈ ਉਹ ਚੂਹੇ ਨੂੰ ਆ ਆਸਮਾਨ ‘ਚ ਲੈ ਗਈ ਚੂਹੇ ਦੀ ਪੂਛ ਨਾਲ ਬੰਨ੍ਹਿਆ ਕੱਛੂ ਵੀ ਉੱਪਰ ਕਾਫ਼ੀ ਦੂਰ ਆਸਮਾਨ ਤੱਕ ਆ ਗਿਆ ਜਦੋਂ ਕਾਫੀ ਉੱਪਰੋਂ ਕੱਛੂ ਨੀਚੇ ਹੇਠਾਂ ਡਿੱਗਿਆ ਤਾਂ ਉਸ ਦੀ ਵੀ ਮੌਤ ਹੋ ਗਈ ਭਗਵੰਤ ਮਾਨ ਨੇ ਕਿਹਾ ਅਕਾਲੀ ਬੀਜੇਪੀ ਦਾ ਰਿਸ਼ਤਾ ਵੀ ਅਜਿਹਾ ਹੀ ਹੈ ਹੁਣ ਤੁਸੀਂ ਆਪ ਸੋਚ ਲਵੋ ਕਿ ਚੂਹਾ ਕੌਣ ਹੈ ਤੇ ਕੱਛੂ ਕੌਣ ? ਮੈਂ ਕਦੇ ਭਗਵੰਤ ਮਾਨ ਨੂੰ ਨਹੀਂ ਮਿਲਿਆ ਮੈਨੂੰ ਇਹ ਇੰਟਰਵਿਊ ਚੰਗਾ ਲੱਗਿਆ ਤਾਂ ਮੈਂ ਇਸ ਨੂੰ ਲਿਖਿਆ। ਭਗਵੰਤ ਮਾਨ ਨੇ ਇਹ ਇੰਟਰਵਿਊ ਲੋਕਾਂ ਨੂੰ ਉਦਾਹਰਣ ਦਿੰਦੇ ਹੋਏ ਦਿੱਤਾ। ਭਗਵੰਤ ਮਾਨ ਦੇ ਇਸ ਇੰਟਰਵਿਊ ‘ਚ ਮੈਨੂੰ ਕਾਫੀ ਕੁਝ ਸਹੀ ਲੱਗਿਆ।
ਅੰਕੁਰ ਤਾਂਗੜੀ (ਚੰਡੀਗੜ੍ਹ)
9780216988