ਹੁਸ਼ਿਆਰਪੁਰ, 25 ਸਤੰਬਰ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਕਿਸਾਨਾ ਦੇ ਹੱਕ ਵਿੱਚ ਦਿੱਤੇ ਪੰਜਾਬ ਬੰਦ ਅਤੇ ਚੱਕਾ ਜਾਮ ਦੇ ਸੱਦੇ ‘ਤੇ ਹਲਕਾ ਚੱਬੇਵਾਲ ਦੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਵੱਡੀ ਗਿਣਤੀ ‘ਚ ਇਕੱਤਰ ਹੋਏ ਕਿਸਾਨਾਂ ਤੇ ਅਕਾਲੀ ਵਰਕਰਾਂ ਨੇ ਚੱਬੇਵਾਲ ਦੇ ਮੁੱਖ ਚੌਕ ‘ਚ ਚੱਕਾ ਜਾਮ ਕਰਕੇ ਨਾਅਰੇਬਾਜੀ ਕਰਦਿਆਂ ਰੋਸ ਧਰਨਾ ਦਿੱਤਾ। ਰੋਸ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆ ਨੇ ਕੇਦਰ ਸਰਕਾਰ ਵਲੋ ਲਿਆਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਜੰਮ ਕੇ ਭੜਾਸ ਕੱਢੀ। ਇਸ ਮੌਕੇ ਕਿਸਾਨਾਂ ਤੇ ਅਕਾਲੀ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਕੇਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸਾਥ ਦੇਵੇਗਾ। ਉਹਨਾ ਕਾਗਰਸ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਦਿਆ ਕਿਹਾ ਕਿ ਕੈਪਟਨ ਖੁਦ ਇਹਨਾ ਕਿਸਾਨ ਮਾਰੂ ਕਾਨੂੰਨਾਂ ਦੀ ਹਾਈ ਪਾਵਰ ਕਮੇਟੀ ਦਾ ਮੈਬਰ ਸੀ ਤੇ ਕੇਜਰੀਵਾਲ ਨੇ ਅਜੇ ਤੱਕ ਕਿਸਾਨ ਮਾਰੂ ਕਾਨੂੰਨਾਂ ਖਿਲਾਫ਼ ਮੂੰਹ ਨਹੀ ਖੋਲਿਆ। ਇਹ ਦੋਵੇ ਪਾਰਟੀਆਂ ਮੱਗਰਮੱਛ ਦੇ ਹੰਝੂ ਵਹਾ ਕੇ ਕਿਸਾਨ ਹਮਦਰਦੀ ਦਾ ਦਿਖਾਵਾ ਕਰ ਰਹੇ ਹਨ। ਉਨਾ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ ਦੀ ਹਿਤੇੈਸ਼ੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾ ਤੇ ਧੱਕੇ ਨਾਲ ਥੋਪੇ ਜਾ ਰਹੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਜਿੱਥੇ ਲੋਕ ਸਭਾ, ਰਾਜ ਸਭਾ ਵਿੱਚ ਕਿਸਾਨ ਵਿਰੋਧੀ ਬਿੱਲਾ ਦੇ ਵਿਰੁੱਧ ਵੋਟ ਪਾਈ ਉਥੇ ਕੇਦਰੀ ਮੰਤਰੀ ਮੰਡਲ ਤੋ ਅਸਤੀਫਾ ਦਿੱਤਾ। ਉਨਾ ਕਿਹਾ ਕਿ ਜੇਕਰ ਇਹਨਾ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾ ਅਕਾਲੀ ਦਲ ਵੱਡਾ ਸੰਘਰਸ਼ ਵਿੱਢਣ ਤੋ ਗੁਰੇਜ ਨਹੀ ਕਰੇਗਾ ਤੇ ਜੇਲ ਭਰੋ ਅੰਦੋਲਨ ਤੱਕ ਸ਼ੁਰੂ ਕਰ ਦੇਵੇਗਾ। ਇਸ ਮੌਕੇ ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ, ਪਰਮਜੀਤ ਸਿੰਘ ਪੰਜੋੜ ਜਿਲਾ ਪ੍ਰਧਾਨ ਐਸ.ਸੀ.ਵਿੰਗ, ਸਤਨਾਮ ਸਿੰਘ ਬੰਟੀ ਜਿਲਾ ਪ੍ਰਧਾਨ ਬੀ.ਸੀ. ਵਿੰਗ ਦਿਹਾਤੀ, ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਮਾ.ਰਸ਼ਪਾਲ ਸਿੰਘ ਜਲਵੇੜਾ, ਸੁਖਦੇਵ ਸਿੰਘ ਬੰਬੇਲੀ, ਹਰਦੀਪ ਸਿੰਘ ਬਾਹੋਵਾਲ, ਸਰਵਿੰਦਰ ਸਿੰਘ ਠੀਡਾ, ਜੱਸਾ ਸਿੰਘ ਮਰਨਾਈਆ, ਸਰਬਜੀਤ ਸਿੰਘ ਸਾਬਾ, ਚਰਨਜੀਤ ਸਿੰਘ ਧਾਮੀ, ਗੁਰਪ੍ਰੀਤ ਬਰਾੜ, ਬਲਵਿੰਦਰ ਭਾਮ, ਸਰਪੰਚ ਮਨਜੀਤ ਸਿੰਘ ਰਾਜਪੁਰਭਾਈਆ, ਵਰਿੰਦਰ ਸਿੰਘ ਜਸਵਾਲ, ਜਰਨੈਲ ਸਿੰਘ ਖਾਲਸਾ, ਹਰਭਜਨ ਸਿੰਘ ਅਜਨੋਹਾ, ਵਾਸਦੇਵ ਮਰੂਲਾ, ਅਮਨਦੀਪ ਸੋਨੀ, ਕਮਲਜੀਤ ਟੋਡਰਪੁਰ, ਪਰਮਦੀਪ ਸਿੰਘ, ਮੋਹਣਪਾਲ ਰਿੱਕੀ, ਸੁਖਦੇਵ ਬੱਡੋ, ਮਨਦੀਪ ਕੋਟਫਤੂਹੀ, ਜਸਵਿੰਦਰ ਨੰਗਲ ਠੰਡਲ, ਰਵਿੰਦਰ ਰਾਏ, ਹਰਮੇਲ ਮੋਲੀ, ਬਸ਼ੀਰ ਅਲੀ, ਮਨਦੀਪ ਸੈਦਪੁਰ, ਹਰਬੰਸ ਹਾਰਟਾ, ਕੇਵਲ ਖਨੋੜਾ, ਗੁਰਮਿੰਦਰ ਭੂੰਗਰਨੀ, ਰਾਜ ਕੁਮਾਰ, ਹਰਪਿੰਦਰ ਪਿੰਦਾ, ਪਲਵਿੰਦਰ ਰੂਪੋਵਾਲ, ਸੁਧੀਰ ਕੁਮਾਰ ਆਦਿ ਪਾਰਟੀ ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜਰ ਸਨ।
ਜਲੰਧਰ ਵੈਸ਼ਟ ਹਲਕੇ ਵਿੱਚ ਚਰਨਜੀਤ ਚੰਨੀ ਦੀਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆ ਚ ਬਦਲੀਆਂ
ਜਲੰਧਰ ਵੈਸ਼ਟ ਹਲਕੇ ਵਿੱਚ ਚਰਨਜੀਤ ਚੰਨੀ ਦੀਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆ ਚ ਬਦਲੀਆਂ ਲੋਕਾਂ ਨੇ ਦਲ ਬਦਲੂਆਂ ਨੂੰ ਨਕਾਰਨ ਦੀ...