ਜੇਈਈ ਮੇਨਜ਼ ਪ੍ਰੀਖਿਆ ਦਾ ਨਤੀਜਾ ਘੋਸ਼ਿਤ

ਨਵੀਂ ਦਿੱਲੀ,15ਸਤੰਬਰ(ਵਿਸ਼ਵ ਵਾਰਤਾ) ਜੇਈਈ ਮੇਨ ਨਤੀਜਿਆਂ 2021 ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਦੇ ਅਨੁਸਾਰ, ਪ੍ਰੀਖਿਆ ਦੇਣ ਵਾਲੇ 44 ਉਮੀਦਵਾਰਾਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 18 ਉਮੀਦਵਾਰਾਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਨਤੀਜਾ ਨੈਸ਼ਨਲ ਟੈਸਟਿੰਗ ਏਜੰਸੀ ਦੀ ਅਧਿਕਾਰਤ ਵੈਬਸਾਈਟ jeemain.nta.nic.in ਅਤੇ ntaresults.nic.in ‘ਤੇ ਵੇਖਿਆ ਜਾ ਸਕਦਾ ਹੈ.






















