ਜੂਨੀਅਰ ਵਿਸ਼ਵ ਹਾਕੀ ਕੱਪ ਕੁਆਰਟਰਫਾਈਨਲ ਮੁਕਾਬਲੇ ਅੱਜ
ਬੈਲਜੀਅਮ ਨਾਲ ਭਿੜੇਗੀ ਭਾਰਤੀ ਟੀਮ

ਚੰਡੀਗੜ੍ਹ,1 ਦਸੰਬਰ(ਵਿਸ਼ਵ ਵਾਰਤਾ)-ਭੁਵਨੇਸ਼ਵਰ ਵਿਚ ਖੇਡੇ ਜਾ ਰਹੇ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਕੁਆਰਟਰ ਫਾਈਨਲ ਦੇ ਚਾਰੇ ਮੈਚ ਅੱਜ ਖੇਡੇ ਜਾ ਰਹੇ ਹਨ, ਜਿਸ ਦੇ ਪਹਿਲੇ ਮੈਚ ਵਿਚ ਜਰਮਨੀ ਨੇ ਸਪੇਨ ਨੂੰ ਹਰਾ ਦਿੱਤਾ ਹੈ। ਪੂਰੇ ਮੈਚ ਵਿਚ ਦੋਨੋ ਟੀਮਾਂ 2-2 ਨਾਲ ਬਰਾਬਰ ਸਨ। ਲੰਬੇ ਸਮੇਂ ਤੱਕ ਦੋਹੇ ਟੀਮਾਂ 1-1 ਨਾਲ ਬਰਾਬਰ ਰਹੀਆਂ,ਪਰ ਮੈਚ ਖ਼ਤਮ ਹੋਣ ਤੋਂ ਸਵਾ ਮਿੰਟ ਪਹਿਲਾਂ ਸਪੇਨ ਨੇ ਗੋਲ ਕਰਕੇ ਬੜ੍ਹਤ ਬਣਾ ਲਈ, ਜਦੋਂ ਕਿ ਜਰਮਨੀ ਨੇ ਤੁਰੰਤ ਹਮਲਾ ਕਰਕੇ ਪੈਨਲਟੀ ਕਾਰਨਰ ਹਾਸਿਲ ਕਰਕੇ ਗੋਲ ਬਰਾਬਰ ਕਰ ਦਿੱਤਾ ਅਤੇ ਮਗਰੋਂ ਪੈਨਲਟੀ ਸੂਟ ਆਊਟ ਵਿਚ ਜਰਮਨੀ 3-1 ਨਾਲ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨ ਵਿਚ ਸਫ਼ਲਤਾ ਹਾਸਲ ਕਲ ਲਈ ਹੈ।

ਉਧਰ ਅੱਜ ਦੇ ਮੈਚ ਵਿਚ ਨੀਦਰਲੈਂਡ ਅਤੇ ਅਰਜਨਟਾਈਨਾ ਵਿਚਕਾਰ ਮੁਕਾਬਲਾ ਹੋਵੇਗਾ, ਤੀਸਰੇ ਮੈਚ ਦੌਰਾਨ ਫਰਾਂਸ ਅਤੇ ਮਲੇਸ਼ੀਆ ਦੀਆਂ ਟੀਮਾਂ ਭਿੜਨਗੀਆਂ, ਜਦੋਂ ਮੈਚ ਵਿਚ ਪਿਛਲੇ ਚੈਂਪੀਅਨ ਭਾਰਤ ਦੀ ਟੀਮ ਬੈਲਜੀਅਮ ਨਾਲ ਮੁਕਾਬਲਾ ਕਰੇਗੀ।
ਭਾਰਤ ਅਤੇ ਬੈਲਜੀਅਮ ਵਿਚਕਾਰ 2013 ਤੋਂ ਅੱਜ ਤੱਕ 24 ਮੁਕਾਬਲੇ ਹੋਏ ਹਨ, ਜਿੰਨ੍ਹਾਂ ਚੋਂ ਬੈਲਜੀਅਮ ਨੇ 14 ਵਾਰ ਜਿੱਤ ਹਾਸਲ ਕੀਤੀ ਹੈ ਅਤੇ ਭਾਰਤ ਨੇ 8 ਵਾਰ ਜਿੱਤ ਹਾਸਲ ਕੀਤੀ ਹੈ। 2016 ਵਿਚ ਭਾਰਤ ਨੇ ਆਪਣੀ ਮੇਜ਼ਬਾਨੀ ਵਿਚ ਖਿਤਾਬੀ ਮੁਕਾਬਲੇ ਵਿਚ ਬੈਲਜੀਅਮ ਨੂੰ 2 – 1ਨਾਲ ਹਰਾਇਆ ਸੀ।






















