ਐਮਰਜੰਸੀ ਵਿੱਚ ਲੋਕ ਚੰਡੀਗੜ• ਅਤੇ ਪੰਚਕੂਲਾ ਤੇ ਨਿਰਭਰ
ਲੋਕ ਦਖਾਵੇ ਲਈ ਢਕੌਲੀ ਦੀ ਡਿਸਪੈਂਸਰੀ ਹੈ ਹਸਪਤਾਲ ਪਰ ਨਹੀਂ ਕੋਈ ਸਹੂਲਤ
ਜੁਆਂਇਟ ਐਕਸ਼ਨ ਕਮੇਟੀ ਨੇ ਸ਼ੁਰੂ ਕੀਤਾ ਹਸਤਾਖਰ ਅਭਿਆਨ
ਜੀਰਕਪੁਰ, 04 ਅਕਤੂਬਰ( ਵਿਸ਼ਵ ਵਾਰਤਾ)-ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਅਤੇ ਮੋਜੂਦਾ ਕਾਂਗਰਸ ਸਰਕਾਰ ਦੇ ਭਾਸ਼ਣਾ ਵਿੱਚ ਗੇਟਵੇ ਆਫ ਪੰਜਾਬ ਬਣੇ ਜੀਰਕਪੁਰ ਦੀ ਅਬਾਦੀ ਤਿੰਨ ਲੱਖ ਤੋਂ ਪਾਰ ਹੋ ਚੁੱਕੀ ਹੈ ਅਤੇ ਇਸਦੇ ਬਾਵਜੂਦ ਇਥੇ ਲੋਕਾਂ ਦੀ ਸਹੂਲਤ ਲਈ ਕੋਈ ਸਿਵਲ ਹਸਪਤਾਲ ਨਹੀਂ ਬਣ ਸਕਿਆ। ਸਰਕਾਰ ਵਲੋਂ ਕਾਗਜਾਂ ਵਿੱਚ ਢਕੌਲੀ ਦੀ ਡਿਸਪੈਂਸਰੀ ਨੂੰ ਅਪਗ੍ਰੇਡ ਤਾਂ ਕਰ ਦਿੱਤਾ ਗਿਆ ਹੈ ਪ੍ਰੰਤੂ ਇਥੇ ਨਾਂ ਤਾਂ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਸਹੂਲਤ ਦਿੱਤੀ ਗਈ ਹੈ। ਜਿਸ ਕਾਰਨ ਜੀਰਕਪੁਰ ਦੇ ਲੋਕ ਐਮਰਜੰਸੀ ਵਿੱਚ ਚੰਡੀਗੜ• ਅਤੇ ਪੰਚਕੂਲਾ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਲੋਕਾਂ ਦੀ ਇਸ ਗੰਭੀਰ ਸਮਸਿੱਆ ਨੂੰ ਦੇਖਦੇ ਹੋਏ ਜੁਆਂਇਟ ਐਕਸ਼ਨ ਕਮੇਟੀ ਨੇ ਐਤਵਾਰ ਤੋਂ ਹਸਤਾਖਰ ਅਭਿਆਨ ਸ਼ੁਰੂ ਕੀਤਾ ਗਿਆ ਹੈ।
ਕਰੀਬ ਇੱਕ ਲੱਖ ਲੋਕਾਂ ਦੇ ਹਸਤਾਖਰ ਕਰਾਉਣ ਤੋਂ ਬਾਅਦ ਇਹ ਮੰਗ ਪੰਜਾਬ ਦੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ। ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਢਕੌਲੀ ਦੀ ਡਿਸਪੈਂਸਰੀ ਨੂੰ ਹਸਪਤਾਲ ਦਾ ਨਾਂਅ ਦੇ ਦਿੱਤਾ ਗਿਆ ਹੈ ਪ੍ਰੰਤੂ ਇਥੇ ਕੋਈ ਸਹੂਲਤ ਨਹੀਂ ਹੈ। ਸਰਕਾਰੀ ਕਾਗਜਾਂ ਵਿੱਚ ਹਸਪਤਾਲ ਬਣੀ ਡਿਸਪੈਂਸਰੀ ਵਿੱਚ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉੰਕੀ ਇਥੇ ਰੇਲਵੇ ਫਾਟਕ ਅਕਸਰ ਬੰਦ ਰਹਿੰਦਾ ਹੈ।
ਉਨ•ਾਂ ਦੱਸਿਆ ਕਿ ਪੰਜਾਬ ਨਿਵਾਸੀ ਜਦੋਂ ਜੀਰਕਪੁਰ ਤੋਂ ਪੰਚਕੂਲਾ ਅਤੇ ਚੰਡੀਗੜ• ਦੇ ਹਸਪਤਾਲਾਂ ਵਿੱਚ ਇਲਾਜ ਲਈ ਜਾਂਦੇ ਹਨ ਤਾਂ ਹਲਕਾਵਾਦ ਕਰਕੇ ਉਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਆਉੰਦੀਆਂ ਹਨ। ਸਟਾਫ ਦੀ ਘਾਟ ਕਾਰਨ ਢਕੌਲੀ ਡਿਸਪੈਂਸਰੀ ਵਿੱਚ ਅਕਸਰ ਭੀੜ ਲੱਗੀ ਰਹਿੰਦੀ ਹੈ। ਢਕੌਲੀ ਹਸਪਤਾਲ ਕਮ ਡਿਸਪੈਂਸਰੀ ਵਿੱਚ ਛੇ ਡਾਕਟਰ ਹਨ। ਇਨਾਂ ਵਿੱਚ ਇੱਕ ਵੀ ਐਮ.ਐਸ. ਪਧੱਰ ਦਾ ਡਾਕਟਰ ਨਹੀਂ ਹੈ। ਲੋੜ ਅਨੁਸਾਰ ਇਥੇ ਅੱਜ ਤੱਕ ਗਾਈਨੀ ਦੀ ਡਾਕਟਰ ਦੀ ਨਿਯੁਕਤੀ ਨਹੀਂ ਹੋ ਸਕੀ ਹੈ। ਪਿਛਲੇ ਕੁੱਝ ਮਹੀਨੇ ਤੋਂ ਇਥੇ ਕਰੋਨਾ ਟੈਸਟ ਹੋ ਰਹੇ ਹਨ। ਜਿਸ ਕਾਰਨ ਇਥੇ ਆਉਣ ਵਾਲੇ ਹੋਰਨਾਂ ਮਰੀਜਾਂ ਨੂੰ ਦਿੱਕਤ ਆ ਰਹੀ ਹੈ। ਉਨਾਂ ਦੱਸਿਆ ਕਿ ਹਸਪਤਾਲ ਦੀ ਇੱਕੋ-ਇੱਕ ਐਂਬੂਲੰਸ ਨੂੰ ਕਰੋਨਾ ਮਰੀਜਾਂ ਲਈ ਲਗਾਇਆ ਹੈ। ਦੂਜੇ ਗੰਭੀਰ ਮਰੀਜਾਂ ਨੂੰ ਚੰਡੀਗੜ• ਅਤੇ ਪੰਚਕੂਲਾ ਆਦਿ ਥਾਵਾਂ ਤੇ ਆਪਣੇ ਵਾਹਨਾਂ ਰਾਂਹੀ ਹੀ ਭੇਜਣਾ ਪੈਂਦਾ ਹੈ। ਉੰਨਾਂ ਦੱਸਿਆ ਕਿ ਜੁਆਂਇਟ ਐਕਸ਼ਨ ਕਮੇਟੀ ਨੇ ਐਤਵਾਰ ਤੋਂ ਹਸਤਾਖਰ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਮੁਲਾਕਾਤ ਕਰਕੇ ਉਨਾਂ• ਨੂੰ ਮੈਮੋਰੰਡਮ ਦਿੱਤਾ ਜਾਵੇਗਾ।























