ਜਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੇ ਮੀਟਿੰਗਾਂ ਦਾ ਦੌਰ ਕੀਤਾ ਸ਼ੁਰੂ

ਪਟਿਆਲਾ 7 ਅਪ੍ਰੈਲ ( ਵਿਸ਼ਵ ਵਾਰਤਾ ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਟ ਪ੍ਰਨੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਵਲੋਂ ਜਿਲਾ ਕਾਂਗਰਸ ਦਫਤਰ ਵਿਖੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ। ਜਿਸਦੇ ਤਹਿਤ ਅੱਜ 2022 ਦੀਆਂ ਵਿਧਾਨ ਸਭਾ ਦੀ ਚੋਣਾ ਨੂੰ ਮੁੱਖ ਰਖਦੇ ਹੋਏ ਪਟਿਆਲਾ ਸ਼ਹਿਰੀ ਹੱਲਕੇ ਦੇ ਬਲਾਕ ਪ੍ਰਧਾਨ ਅਤੇ ਕੌਸ਼ਲਰ ਨਰੇਸ਼ ਦੁਗਲ, ਬਲਾਕ ਪ੍ਰਧਾਨ ਅਤੇ ਕੌਸ਼ਲਰ ਅਤੁਲ ਜੋਸ਼ੀ, ਬੀ.ਸੀ ਸੈਲ ਦੇ ਚੇਅਰਮੈਨ ਰਾਜੇਸ ਮੰਡੋਰਾ, ਐਸ.ਸੀ ਸੈਲ ਦੇ ਚੇਅਰਮੈਨ ਸੋਨੂੰ ਸੰਗਰ ਨਾਲ ਮੀਟਿੰਗ ਕਰਕੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਮੀਟਿੰਗ ਵਿਚ ਬੂਥ ਲੇਬਲ ਮੀਟਿੰਗਾਂ ਸ਼ੁਰੂ ਕਰਕੇ ਕਾਂਗਰਸ ਪਾਰਟੀ ਵਲੋਂ ਕਰਵਾਏ ਜਾ ਰਹੇ ਵਿਕਾਸ ਦੇ ਕੰਮ ਅਤੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਬਾਰੇ। ਰੁਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਤੇ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਰਾਜ ਵਿਚ ਹੀ ਹਮੇਸ਼ਾ ਰਿਕਾਰਡ ਤੋੜ ਵਿਕਾਸ ਦੇ ਕੰਮ ਹੋਏ ਹਨ ਅਤੇ ਅੱਗੇ ਵੀ ਬਾਕੀ ਰਹਿੰਦੇ ਕੰਮਾਂ ਨੂੰ ਮੌਜੁਦਾ ਸਰਕਾਰ ਵਲੋਂ ਪਹਿਲ ਦੇ ਅਧਾਰ ਤੇ ਪੁਰਾ ਕਰ ਲਿਆ ਜਾਵੇਗਾ ਅਤੇ ਆਉਂਦੀ ਚੋਣਾ ਵਿਚ ਕਾਗਰਸ ਮੁੱੜ ਤੋਂ ਸੱਤਾ ਤੇ ਕਾਬਿਜ ਹੋਏ।






















