ਹੁਸ਼ਿਆਰਪੁਰ 24 ਮਈ (ਤਰਸੇਮ ਦੀਵਾਨਾ ) ਕੋਵਿਡ 19 ਵਾਇਰਸ ਦੇ ਪਾਜੇਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਆਕਤੀਆਂ ਦੇ ਲਏ ਗਏ ਸੈਪਲਾਂ ਵਿੱਚੋ ਅੱਜ 60 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਤੇ 4 ਨਵੇ ਪਾਜੇਟਿਵ ਕੇਸ ਮਿਲਣ ਨਾਲ ਜਿਲੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਤੱਕ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਕੁੱਲ 1962 ਸੈਪਲ ਲਏ ਗਏ ਅਤੇ ਇਹਨਾਂ ਵਿੱਚੋ 1634 ਸੈਪਲ ਨੈਗਟਿਵ , ਅਤੇ 192 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 29 ਸੈਪਲ ਇਨੰਵੈਲਡ ਹਨ ਅਤੇ 14 ਮਰੀਜ ਐਕਟਿਵ ਹਨ ਤੇ 5 ਮੌਤਾ ਹੋ ਚੁਕੀਆ ਹਨ । ਅੱਜ ਦੇ ਨਵੇ ਪਾਜੇਟਿਵ 4 ਮਰੀਜ ਪਿੰਡ ਜਲਾਲ ਪੁਰ ਦੇ ਕਿਡਨੀ ਤੋ ਪ੍ਰਭਾਵਿਤ ਵਿਆਕਤੀ ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ ਉਸ ਦੇ ਨਜਦੀਕੀ ਹਨ ,। ਸਿਹਤ ਸੰਬਧੀ ਐਡਵਾਈਜਰੀ ਜਾਰੀ ਕਰਦੇ ਹੋਏ ਉਹਨਾਂ ਲੋਕਾ ਨੂੰ ਸਮਾਜਿਕ ਦੂਰੀ ਅਤੇ ਮੂੰਹ ਤੇ ਮਾਸਿਕ ਲਗਾਉਣ ਦੀ ਹਦਾਇਤ ਬਾਰੇ ਦੱਸਿਆ ਤਾਂ ਜੋ ਕਿ ਕੋਰੋਨਾ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ ।
ਪੰਜਾਬ ਵਿੱਚ ਗਰਮੀ ਦਿਖਾ ਰਹੀ ਅਸਲੀ ਰੰਗ – ਪਾਰਾ 46 ਡਿਗਰੀ ਤੋਂ ਪਾਰ
ਪੰਜਾਬ ਵਿੱਚ ਗਰਮੀ ਦਿਖਾ ਰਹੀ ਅਸਲੀ ਰੰਗ - ਪਾਰਾ 46 ਡਿਗਰੀ ਤੋਂ ਪਾਰ ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)- ਪੰਜਾਬ ਨੂੰ ਅੱਜ...