ਜਾਪਾਨ ਤੇ ਤਾਇਵਾਨ ‘ਚ ਭੂਚਾਲ ਦੇ ਝਟਕੇ, ਸੁਨਾਮੀ ਦਾ ਅਲਰਟ ਜਾਰੀ
ਚੰਡੀਗੜ੍ਹ, 3ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਬੁੱਧਵਾਰ ਨੂੰ ਜਾਪਾਨ ਅਤੇ ਤਾਇਵਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.2 ਮਾਪੀ ਗਈ ਹੈ। ਇਸ ਭੂਚਾਲ ਤੋਂ ਬਾਅਦ ਤਾਈਵਾਨ ਅਤੇ ਜਾਪਾਨ ‘ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।