ਜਾਣੋ ਗੌਤਮ ਗੰਭੀਰ ਤੋਂ ਇਲਾਵਾ ਹੋਰ ਕੌਣ ਬਣ ਸਕਦਾ ਹੈ ਭਾਰਤੀ ਟੀਮ ਦਾ ਹੈਡ ਕੋਚ
ਨਵੀਂ ਦਿੱਲੀ, 21 ਜੂਨ (ਵਿਸ਼ਵ ਵਾਰਤਾ) : ਭਾਰਤੀ ਕ੍ਰਿਕਟ ਟੀਮ ਦੇ ਕੋਚ ਨੂੰ ਲੈ ਕੇ ਇਨੀ ਦਿਨੀ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਹਨ। ਭਾਰਤੀ ਟੀਮ ਇਨੀ ਦਿਨੀ ਟੀਟ ਵਰਲਡ ਕੱਪ ਖੇਡ ਰਹੀ ਹੈ। ਇਸ ਵਰਲਡ ਕੱਪ ਤੋਂ ਬਾਅਦ ਭਾਰਤੀ ਟੀਮ ਦੇ ਮੌਜੂਦਾ ਹੈਡ ਕੋਚ ਰਾਹੁਲ ਦ੍ਰਵਿੜ ਦਾ ਕਾਰਜਕਾਲ ਖਤਮ ਹੋ ਜਾਵੇਗਾ। ਰਾਹੁਲ ਤੋਂ ਬਾਅਦ ਭਾਰਤੀ ਟੀਮ ਦਾ ਕੋਚ ਕੌਣ ਬਣੇਗਾ ਇਸ ਗੱਲ ਤੇ ਅਜੇ ਤੱਕ ਕੋਈ ਵੀ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੌਤਮ ਗੰਭੀਰ ਭਾਰਤੀ ਟੀਮ ਦੇ ਹੈਡ ਕੋਚ ਬਣ ਸਕਦੇ ਹਨ। ਪਰ ਹਾਲ ਹੀ ਦੇ ਵਿੱਚ ਇਸ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਗੰਭੀਰ ਤੋਂ ਪਹਿਲਾਂ ਵੀਵੀਐਸ ਲਛਮਣ ਭਾਰਤੀ ਟੀਮ ਦੇ ਹੈਡ ਕੋਚ ਬਣ ਸਕਦੇ ਹਨ। ਰਿਪੋਰਟ ਦੱਸਦੀ ਹੈ ਕਿ, ਭਾਰਤੀ ਟੀਮ ਵਰਲਡ ਕੱਪ ਤੋਂ ਬਾਅਦ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਜਿੰਬਾਬਵੇ ਦਾ ਦੌਰਾ ਕਰੇਗੀ। ਮੀਡੀਆ ਦੀਆਂ ਖਬਰਾਂ ਮੁਤਾਬਿਕ ਭਾਰਤੀ ਟੀਮ ਦੇ ਨਾਲ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਚੀਫ ਵੀਵੀਐਸ ਲਛਮਣ ਜਾ ਸਕਦੇ ਹਨ। ਇਹ ਵੀ ਚਰਚਾਵਾਂ ਨੇ ਕਿ, ਜੇਕਰ ਗੰਭੀਰ ਭਾਰਤੀ ਟੀਮ ਦੇ ਕੋਚ ਬਣਦੇ ਹਨ ਤਾਂ ਉਹ ਜਿਮਬਾਵੇ ਦੌਰੇ ਤੇ ਭਾਰਤੀ ਟੀਮ ਦੇ ਨਾਲ ਨਹੀਂ ਜਾਣਗੇ। ਤੁਹਾਨੂੰ ਦੱਸ ਦਈਏ ਕਿ ਵੀਵੀਐਸ ਲਸ਼ਮਣ ਦੇ ਨਾਮ ‘ਤੇ ਵਿਚਾਰ ਕਰਨ ਦੀ ਕਿਆਸਅਰਾਈਆਂ ਵੀ ਜ਼ੋਰਾਂ ‘ਤੇ ਹਨ। ਪਰ ਇਹ ਅਜੇ ਤੱਕ ਇਸ ਉੱਪਰ ਅਧਿਕਾਰਕ ਬਿਆਨ ਨਹੀਂ ਆਇਆ ਹੈ।