• Latest
  • Trending
ਜਾਖਡ਼ ਵੱਲੋਂ ਕੈਪਟਨ ਅਮਰਿੰਦਰ ਦੀ ਮਾਨਸਾ ਫੇਰੀ ਦੌਰਾਨ ਬੀ.ਕੇ.ਯੂ. ਉਗਰਾਹਾਂ ਦੇ ਸਿਆਸਤ ਤੋਂ ਪ੍ਰੇਰਿਤ ਵਿਖਾਵਿਆਂ ਦੀ ਨਿੰਦਾ

ਜਾਖਡ਼ ਵੱਲੋਂ ਕੈਪਟਨ ਅਮਰਿੰਦਰ ਦੀ ਮਾਨਸਾ ਫੇਰੀ ਦੌਰਾਨ ਬੀ.ਕੇ.ਯੂ. ਉਗਰਾਹਾਂ ਦੇ ਸਿਆਸਤ ਤੋਂ ਪ੍ਰੇਰਿਤ ਵਿਖਾਵਿਆਂ ਦੀ ਨਿੰਦਾ

9 years ago
Punjab: ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

Punjab: ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

15 minutes ago
Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

Entertainment: ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

38 minutes ago
Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

1 hour ago
Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ?

Sports: ਕਪਤਾਨੀ ਜਾਣ ਤੋਂ ਬਾਅਦ ਪਹਿਲੀ ਵਾਰ ਬੋਲੇ ਸੂਰਿਆਕੁਮਾਰ ਯਾਦਵ, ਪੜ੍ਹੋ ਕੀ ਕਿਹਾ ?

2 hours ago
Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

2 hours ago
Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

2 hours ago
NEPAL FLOOD UPDATE: ਨੇਪਾਲ ‘ਚ ਹੜ੍ਹਾਂ ਨੇ ਮਚਾਈ ਵੱਡੀ ਤਬਾਹੀ, 586 ਮੌਤਾਂ, 2500 ਤੋਂ ਵੱਧ ਲੋਕ ਲਾਪਤਾ

NEPAL FLOOD UPDATE: ਨੇਪਾਲ ‘ਚ ਹੜ੍ਹਾਂ ਨੇ ਮਚਾਈ ਵੱਡੀ ਤਬਾਹੀ, 586 ਮੌਤਾਂ, 2500 ਤੋਂ ਵੱਧ ਲੋਕ ਲਾਪਤਾ

3 hours ago
Punjab: ‘Love You Channi’ ਨਾਲ ਗੂੰਜਿਆ ਮਾਹੌਲ, 2027 ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਮੁੜ ਚੰਨੀ ਦੀ ਚਰਚਾ

Punjab: ‘Love You Channi’ ਨਾਲ ਗੂੰਜਿਆ ਮਾਹੌਲ, 2027 ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਮੁੜ ਚੰਨੀ ਦੀ ਚਰਚਾ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
National: PM ਮੋਦੀ ਅੱਜ ਤੋਂ 4 ਦਿਨਾਂ ਦੇ ਵਿਦੇਸ਼ ਦੌਰੇ ’ਤੇ

National: PM ਮੋਦੀ ਅੱਜ ਤੋਂ 4 ਦਿਨਾਂ ਦੇ ਵਿਦੇਸ਼ ਦੌਰੇ ’ਤੇ

4 hours ago
Punjab: ਅੱਜ ਤੋਂ ਸ਼ੁਰੂ ਹੋਵੇਗਾ ‘Mission Clean Punjab 2.0’, 7 ਸਤੰਬਰ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ

Punjab: ਅੱਜ ਤੋਂ ਸ਼ੁਰੂ ਹੋਵੇਗਾ ‘Mission Clean Punjab 2.0’, 7 ਸਤੰਬਰ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ

4 hours ago
National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

National: ਦਿੱਲੀ-NCR ‘ਚ CNG ਮਹਿੰਗੀ, ਇਸ ਸਾਲ 5ਵੀਂ ਵਾਰ ਹੋਇਆ ਵਾਧਾ

4 hours ago
Hindi News
English News
Saturday, August 29, 2026
No Result
View All Result
33 °c
Chandigarh
30 ° Sun
31 ° Mon
29 ° Tue
27 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜਾਖਡ਼ ਵੱਲੋਂ ਕੈਪਟਨ ਅਮਰਿੰਦਰ ਦੀ ਮਾਨਸਾ ਫੇਰੀ ਦੌਰਾਨ ਬੀ.ਕੇ.ਯੂ. ਉਗਰਾਹਾਂ ਦੇ ਸਿਆਸਤ ਤੋਂ ਪ੍ਰੇਰਿਤ ਵਿਖਾਵਿਆਂ ਦੀ ਨਿੰਦਾ

August 13, 2017
in ਪੰਜਾਬ
ਜਾਖਡ਼ ਵੱਲੋਂ ਕੈਪਟਨ ਅਮਰਿੰਦਰ ਦੀ ਮਾਨਸਾ ਫੇਰੀ ਦੌਰਾਨ ਬੀ.ਕੇ.ਯੂ. ਉਗਰਾਹਾਂ ਦੇ ਸਿਆਸਤ ਤੋਂ ਪ੍ਰੇਰਿਤ ਵਿਖਾਵਿਆਂ ਦੀ ਨਿੰਦਾ

ਚੰਡੀਗਡ਼ – ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਨੇ ਬੀਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਫੇਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਵੱਲੋਂ ਕੀਤੇ ਵਿਖਾਵਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨਾਂ ਕਿਹਾ ਕਿ ਇਹ ਵਿਖਾਵੇ ਮਾਲਵੇ ਦੇ ਪ੍ਰਭਾਵਿਤ ਨਰਮਾ ਉਤਪਾਦਕਾਂ ਲਈ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਤੋਂ ਧਿਆਨ ਲਾਂਭੇ ਕਰਨ ਦੀ ਕੋਝੀ ਚਾਲ ਹੈ।
ਸ੍ਰੀ ਜਾਖਡ਼ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੱਟੀ ਮੱਖੀ ਤੋਂ ਪ੍ਰਭਾਵਿਤ ਨਰਮਾ ਉਤਪਾਦਕਾਂ ਦੀ ਸਾਰ ਲੈਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਲਾਹੁਣ ਦੀ ਬਜਾਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਹੇਠ ਕੁਝ ਮੁੱਠੀ ਭਰ ਲੋਕਾਂ ਵੱਲੋਂ ਆਪਣੇ ਸਵਾਰਥੀ ਹਿੱਤਾਂ ਖਾਤਰ ਰਾਜਨੀਤਕ ਰੰਗਤ ਦੇਣਾ ਸਮੁੱਚੀ ਕਿਸਾਨੀ ਨਾਲ ਧੋਖਾ ਹੈ।
ਉਨਾਂ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਅਕਾਲੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਮੁਸ਼ਕਲਾਂ ਵਿੱਚ ਘਿਰੇ ਕਿਸਾਨਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨਾਂ ਦੀ ਬਾਂਹ ਫਡ਼ਨ ਲਈ ਕੀਤੇ ਯਤਨਾਂ ਲਈ ਕਿਸਾਨ ਜਥੇਬੰਦੀਆਂ ਪਾਸੋਂ ਸਮਰਥਨ ਦੀ ਆਸ ਸੀ ਪਰੰਤੂ ਕੁਝ ਮੁੱਠੀ ਭਰ ਲੋਕਾਂ ਵੱਲੋਂ ਬੀ.ਕੇ.ਯੂ. ਉਗਰਾਹਾਂ ਦੇ ਨਾਮ ਹੇਠ ਇਨਾਂ ਯਤਨਾਂ ਨੂੰ ਤਾਰਪੀਡੋ ਕਰਨਾ ਸੱਚਮੁੱਚ ਹੀ ਨਿੰਦਣਯੋਗ ਹੈ।
ਸ੍ਰੀ ਜਾਖਡ਼ ਨੇ ਬੀ.ਕੇ.ਯੂ. ਉਗਰਾਹਾਂ ਵੱਲੋਂ ਆਪਣੇ ਇਸ ਵਿਖਾਵੇ ਲਈ ਦਿੱਤੀ ਦਲੀਲ ਕਿ ਉਹ ਮੁੱਖ ਮੰਤਰੀ ਦਾ ਧਿਆਨ ਕਿਸਾਨ ਮੰਗਾਂ ਵੱਲ ਦਿਵਾਉਣਾ ਚਾਹੁੰਦੇ ਸੀ, ਨੂੰ ਪੂਰੀ ਤਰਾਂ ਰੱਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਖੁਦ ਉੱਥੇ ਪੁੱਜੇ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਜਾਣਨ ਸਨ ਅਤੇ ਹਰ ਇੱਕ ਦੀ ਪਹੁੰਚ ਵਿੱਚ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਬੀ.ਕੇ.ਯੂ. ਉਗਰਾਹਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਸਵੀਕਾਰ ਕੀਤਾ ਸੀ ਅਤੇ ਉਹ ਯਕੀਨਨ ਉਨਾਂ ਦੀਆਂ ਮੰਗਾਂ ’ਤੇ ਬਣਦੀ ਕਾਰਵਾਈ ਕਰਨਗੇ।
ਉਨਾਂ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਰਾਜ ਨੂੰ ਦਰਪੇਸ਼ ਗੰਭੀਰ ਵਿੱਤੀ ਔਕਡ਼ਾਂ ਦੇ ਬਾਵਜੂਦ ਆਪਣੇ ਵਿੱਤ ਤੋਂ ਬਾਹਰ ਜਾ ਕੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਮੁਤਾਬਕ ਆਰਥਿਕ ਸੰਕਟ ਦਾ ਸ਼ਿਕਾਰ ਛੋਟੇ ਅਤੇ ਹਾਸ਼ੀਏ ’ਤੇ ਜਾ ਚੁੱਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਗਿਆ ਹੈ ਪਰ ਸੌਡ਼ੀ ਰਾਜਨੀਤੀ ਦੀਆਂ ਸ਼ਿਕਾਰ ਬੀ.ਕੇ.ਯੂ. ਉਗਰਾਹਾਂ ਵਰਗੀਆਂ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੇ ਵਿਰੋਧੀ ਆਪਣੇ ਨਿੱਜੀ ਸੁਆਰਥਾਂ ਨੂੰ ਉਭਾਰਨ ਲਈ ਸਰਕਾਰ ਦੇ ਇਨਾਂ ਸਾਰਥਿਕ ਯਤਨਾਂ ਨੂੰ ਸਫ਼ਲ ਨਾ ਹੋਣ ਦੇਣ ਲਈ ਵਾਹ ਲਾਉਣ ’ਤੇ ਤੁਲੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਕ ਬਦਲੇਖੋਰੀ ਦੇ ਇਲਜ਼ਾਮਾਂ ਨੂੰ ਦਰਕਿਨਾਰ ਕਰਦਿਆਂ ਸ੍ਰੀ ਜਾਖਡ਼ ਨੇ ਆਖਿਆ ਕਿ ਅਸਲ ਵਿੱਚ ਅਕਾਲੀ ਦਲ ਨੂੰ ਆਪਣੇ ਇਕ ਦਹਾਕੇ ਦੇ ਰਾਜਕਾਲ ਦੌਰਾਨ ਹਜ਼ਾਰਾਂ ਬੇਕਸੂਰ ਲੋਕਾਂ ’ਤੇ ਕੀਤੇ ਝੂਠੇ ਮੁਕੱਦਮਿਆਂ ਦਾ ਸੱਚ ਲੋਕ ਕਚਹਿਰੀ ਵਿੱਚ ਨੰਗਾ ਹੋਣ ਦਾ ਡਰ ਹੀ ਸਰਕਾਰ ਖਿਲਾਫ਼ ਅਜਿਹੀ ਬਿਆਨਬਾਜ਼ੀ ਕਰਨ ਨੂੰ ਮਜਬੂਰ ਕਰ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਅਤੇ ਪਾਰਟੀ ਲੀਡਰਾਂ ਤੇ ਵਰਕਰਾਂ ਨੂੰ ਵਿਰੋਧੀਆਂ ਖਿਲਾਫ਼ ਅਜਿਹੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਹੀ ਸਪੱਸ਼ਟਤਾ ਨਾਲ ਰੋਕਿਆ ਹੋਇਆ ਹੈ ਪਰ ਕਾਨੂੰਨ ਗਲਤ ਢੰਗ ਨਾਲ ਕੰਮ ਕਰਨ ਵਾਲੇ ਲੋਕਾਂ ਖਿਲਾਫ਼ ਆਪਣਾ ਕੰਮ ਜ਼ਰੂਰ ਕਰੇਗਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਹਰੇਕ ਪੰਜਾਬੀ ਨੂੰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਸਥਾਪਤੀ ਵਿੱਚ ਆਪਣਾ ਯੋਗਦਾਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸੇ ਵਾਅਦੇ ਨਾਲ ਆਈ ਹੈ ਅਤੇ ਇਸੇ ਨੂੰ ਹੀ ਸਮਰਪਿਤ ਰਹੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

Punjab: ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

by Ranjit Singh
August 29, 2026
0

Punjab: 'ਮਿਸ਼ਨ ਕਲੀਨ ਪੰਜਾਬ' ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਇੱਕ ਸਾਫ਼...

Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Punjab ‘ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ

by Ranjit Singh
August 29, 2026
0

Punjab 'ਚ ਵੱਡੀ ਵਾਰਦਾਤ: ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ - ਸੁੰਨਸਾਨ ਥਾਂ ਤੋਂ ਮਿਲੀ ਲਾਸ਼ ਅੰਮ੍ਰਿਤਸਰ, 29 ਅਗਸਤ...

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ?

by Ranjit Singh
August 29, 2026
0

Punjab: ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ, ਪੜ੍ਹੋ ਕਿਉਂ ? ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਆਸਟਰੀਆ ਦੇ...

Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

by Ranjit Singh
August 29, 2026
0

Punjab Weather: ਅੱਜ ਵੀ ਸੂਬੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

Punjab: ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ

by Ranjit Singh
August 29, 2026
0

Punjab: 'ਮਿਸ਼ਨ ਕਲੀਨ ਪੰਜਾਬ' ਮੁਹਿੰਮ ਦੀ ਸ਼ੁਰੂਆਤ: 10 ਦਿਨਾਂ ਚੱਲੇਗੀ ਵਿਸ਼ੇਸ਼ ਸਫਾਈ ਮੁਹਿੰਮ ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ): ਇੱਕ ਸਾਫ਼...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
24 hours ago
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 