ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ
ਮਾਨਸਾ, 29 ਅਗਸਤ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਫੇਸਬੁੱਕ ’ਤੇ ਇੱਕ ਲੜਕੀ ਦੀ ਜਾਅਲੀ ਆਈ.ਡੀ. ਬਣਾਕੇ ਸੋੋਸ਼ਲ ਮੀਡੀਆ ਤੇ ਪਾਉਣ ਵਾਲੇ ਨਾਮਾਲੂਮ ਵਿਅਕਤੀ ਨੂੰ ਸਾਈਬਰ ਬ੍ਰਾਂਚ ਮਾਨਸਾ ਰਾਹੀ ਟਰੇਸ ਕਰਕੇ ਕਸੂਰਵਾਰ ਕੁਲਵਿੰਦਰ ਸਿੰਘ ਵਾਸੀ ਮੱਲ ਸਿੰਘ ਵਾਲਾ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਵੱਲੋਂ ਬਾਅਦ ਦੁਪਹਿਰ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਇੱਕ ਦਰਖਾਸਤ ਪ੍ਰਾਪਤ ਹੋੋਈ ਕਿ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਉਸਦੀ ਜਾਅਲੀ ਫੇਸ ਬੁੱਕ ਆਈ.ਡੀ. ਬਣਾਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਅਤੇ ਅਕਸ਼ ਖਰਾਬ ਕਰਨ ਲਈ ਉਸਦੀ ਵਰਤੋ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਹ ਦਰਖਾਸਤ ਦੀ ਪੜਤਾਲ ਇੰਚਾਰਜ ਸਾਇਬਰ ਸੈਲ ਮਾਨਸਾ ਵੱਲੋੋਂ ਕੜੀ ਨਾਲ ਕੜੀ ਜੋੋੜਦੇ ਹੋੋਏ ਸੈਟੇਫਿਕ ਢੰਗ ਤਰੀਕਿਆਂ ਨਾਲ ਕਰਦੇ ਹੋੋਏ ਪਤਾ ਲਗਾਇਆ ਗਿਆ ਕਿ ਇਹ ਫੇਸ ਬੁੱਕ ਦੀ ਜਾਅਲੀ ਆਈ.ਡੀ. ਮੋਬਾਇਲ ਨੰਬਰ 85074-91000 ਦੇ ਇੰਟਰਨੈਟ ਦੀ ਵਰਤੋ ਕਰਕੇ ਬਣਾਈ ਗਈ ਹੈ ਅਤੇ ਇਹ ਮੋਬਾਇਲ ਨੰਬਰ ਕੁਲਵਿੰਦਰ ਸਿੰਘ ਵਾਸੀ ਮੱਲ ਸਿੰਘ ਵਾਲਾ ਦੇ ਨਾਮ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਵੱਲੋੋਂ ਦਰਖਾਸਤੀ ਦੀ ਜਾਅਲੀ ਫੇਸਬੁੱਕ ਆਈ.ਡੀ. ਬਣਾਕੇ ਸੋਸ਼ਲ ਮੀਡੀਆ ’ਤੇ ਫੋਟੋ ਅੱਪਲੋਡ ਕਰਨੀ ਪਾਈ ਗਈ ਹੈ ਅਤੇ ਜਿਸਦੇ ਆਧਾਰ ਤੇ ਮੁਕੱਦਮਾ ਨੰਬਰ 152 ਮਿਤੀ 29-08-2019 ਅ/ਧ 420 ਹਿੰ:ਦੰ: ਅਤੇ 66(ਏ) ਆਈ.ਟੀ. ਐਕਟ ਥਾਣਾ ਬੋਹਾ, ਬਰਖਿਲਾਫ ਕੁਲਵਿੰਦਰ ਸਿੰਘ ਉਕਤ ਦਰਜ ਰਜਿਸਟਰ ਕਰਕੇ ਕਸੂਰਵਾਰ ਨੂੰ ਮੁਕੱਦਮਾ ਵਿੱਚ ਅੱਜ ਗਿ੍ਰਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲੀਸ ਰਿਮਾਂਡ ਹਾਸਲ ਕਰਕੇ ਉਸ ਪਾਸੋੋਂ ਵਰਤਿਆ ਮੋਬਾਇਲ ਅਤੇ ਸਿੰਮ ਬਰਾਮਦ ਕਰਵਾਇਆ ਜਾਵੇਗਾ ਅਤੇ ਕਸੂਰਵਾਰ ਦਾ ਕੀ ਮਕਸਦ ਸੀ ਅਤੇ ਇਸ ਕੰਮ ਵਿੱਚ ਉਸ ਨਾਲ ਕਿਸੇ ਹੋੋਰ ਦੀ ਸਮੂਲੀਅਤ ਆਦਿ ਹੋੋਣ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਡਾ. ਭਾਰਗਵ ਨੇ ਦੱਸਿਆ ਕਿ ਇਸਤੋੋਂ ਇਲਾਵਾ ਉਕਤ ਲੜਕੀ ਦੀ ਭੈਣ ਦੀ ਵੀ ਫੋਟੋ ਲਗਾਕੇ ਜਾਅਲੀ ਫੇਸ ਬੁੱਕ ਆਈ.ਡੀ. 4 ਅਗਸਤ 2019 ਨੂੰ ਬਣਾਏ ਜਾਣ ਦੀ ਵੀ ਤਫਤੀਸ ਇਸੇ ਮੁਕੱਦਮਾ ਵਿੱਚ ਕੀਤੀ ਜਾ ਰਹੀ ਹੈ, ਜਿਸਨੂੰ ਵੀ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਨੇ ਜਾਅਲੀ ਆਈ.ਡੀ ਬਣਾਉਣ ਦੇ ਦੋਸ਼ ਵਿੱਚ ਕਾਬੂ ਕੀਤਾ ਇੱਕ ਨੌਜਵਾਨ।