
ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀ ਅਤੇ ਕਰੀਅਰ ਸਬੰਧੀ ਸਲਾਹ ਦੀ ਦਿੱਤੀ ਜਾ ਰਹੀ ਹੈ ਸਹੂਲਤ
ਐਸ ਏ ਐਸ ਨਗਰ, 31 ਮਈ( ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੁਜ਼ਗਾਰਦਾਤਾਵਾਂ ਅਤੇ ਨੌਕਰੀ ਲੱਭਣ ਵਾਲਿਆਂ ਦੇ ਵਿਚਕਾਰ ਇੱਕ ਵਿਲੱਖਣ ਕਿਸਮ ਦੀ ‘ਮੈਚ ਮੇਕਿੰਗ’ ਭਾਵ ਤਾਲਮੇਲ ਬਣਾਉਣ ਵਿੱਚ, ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ (ਡੀਬੀਈਈ), ਮੁਹਾਲੀ ਬੇਰੁਜ਼ਗਾਰਾਂ ਨੂੰ ਲੋੜੀਂਦੀ ਸਹਾਇਤਾ ਦੇ ਰਿਹਾ ਹੈ। ਡੀਬੀਈਈ ਨੇ ਐਂਪਲਾਇਰ ਵੈੱਕਨਸੀ ਕਲੈਕਸ਼ਨ ਲਈ ਵੈਬ ਲਿੰਕ ਬਣਾਇਆ ਹੈ ਜਿਸ ਵਿਚ ਮਾਲਕ ਖਾਲੀ ਅਸਾਮੀਆਂ ਦੀ ਗਿਣਤੀ ਅਤੇ ਕਿਸਮ ਨੂੰ ਰਜਿਸਟਰ ਕਰ ਸਕਦੇ ਹਨ, ਜਿਸ ਨੂੰ ਉਹ ਭਰਨਾ ਚਾਹੁੰਦੇ ਹਨ। ਇਸੇ ਤਰ੍ਹਾਂ, ਲੇਬਰ ਰਜਿਸਟ੍ਰੇਸ਼ਨ ਲਈ ਇੱਕ ਲਿੰਕ ਤਿਆਰ ਕੀਤਾ ਗਿਆ ਹੈ, ਜਿਥੇ ਮਹਾਂਮਾਰੀ ਫੈਲਣ ਕਾਰਨ ਬੇਰੁਜ਼ਗਾਰ ਹੋਏ ਮਜਦੂਰ, ਆਪਣੇ ਵੇਰਵੇ ਅਤੇ ਜਿਸ ਕਿਸਮ ਦਾ ਕੰਮ ਉਹ ਕਰਨਾ ਚਾਹੁੰਦੇ ਹਨ, ਬਾਰੇ ਵੇਰਵੇ ਭਰ ਸਕਦੇ ਹਨ। ਉਹਨਾਂ ਕਿਹਾ ਕਿ ਮਜਦੂਰਾਂ ਦੇ ਡੇਟਾਬੇਸ ਨਾਲ ਖਾਲੀ ਅਸਾਮੀਆਂ ਦੀ ਮੈਪਿੰਗ ਕਰਕੇ, ਪ੍ਰਵਾਸੀ ਮਜ਼ਦੂਰਾਂ ਦੇ ਜੀਵਨ ਅਤੇ ਉਦਯੋਗਾਂ ਵਿਚ ਸਧਾਰਣਤਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨਾਂ ਨੇ ਇਥੇ ਰਹਿਣਾ ਚੁਣਿਆ।
ਮਾਲਕ https://forms.gle/NTMNTpN2NKiHuUhd8 ‘ਤੇ ਐਂਪਲਾਇਰ ਵੈੱਕਨਸੀ ਕਲੈਕਸ਼ਨ ਫਾਰਮ ਨੂੰ ਭਰ ਸਕਦੇ ਹਨ ਜਦੋਂ ਕਿ ਲੇਬਰ ਰਜਿਸਟ੍ਰੇਸ਼ਨ ਫਾਰਮ https://forms.gle/CvM6ofsmMV91n6h18’ ‘ਤੇ ਭਰਿਆ ਜਾ ਸਕਦਾ ਹੈ। ਇਸਦੇ ਲਈ ਈਮੇਲ ਆਈਡੀ [email protected] ਹੈ ਜਦੋਂ ਕਿ ਮੋਬਾਈਲ ਹੈਲਪਲਾਈਨ ਨੰਬਰ 7740001682 ਹੈ। ਸ੍ਰੀ ਗਿਰਿਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ, 900 ਬੇਰੁਜ਼ਗਾਰ ਮਜ਼ਦੂਰਾਂ ਨੇ ਰਜਿਸਟਰਡ ਕੀਤਾ ਹੈ ਜਦੋਂ ਕਿ ਖੇਤੀਬਾੜੀ, ਉਦਯੋਗਿਕ ਸੰਸਥਾਵਾਂ, ਨਿਰਮਾਣ ਖੇਤਰ ਆਦਿ ਦੇ ਵੱਖ-ਵੱਖ ਖੇਤਰਾਂ ਤੋਂ ਅਕੁਸ਼ਲ ਮਜਦੂਰਾਂ ਲਈ 400 ਅਸਾਮੀਆਂ ਖਾਲੀ ਹਨ।
ਉਹਨਾਂ ਕਿਹਾ, “‘ਮੈਚਮੇਕਿੰਗ’ ਸੇਵਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਹੋਣ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਨੌਕਰੀਆਂ ਵਿਚ ਵਾਧਾ ਹੋਵੇਗਾ।” ਡੇਰਾਬਸੀ ਐਸੋਸੀਏਸ਼ਨ ਅਤੇ ਮੁਹਾਲੀ ਐਸੋਸੀਏਸ਼ਨ ਆਫ ਐਂਟਰਪ੍ਰੈਨਉਰਜ ਨੇ ਸਾਡੇ ਨਾਲ ਰਜਿਸਟਰਡ ਕੀਤਾ ਹੈ ਅਤੇ ਅਸੀਂ ਹੋਰ ਕਾਰੋਬਾਰੀ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਇਸ ਵਿਚ ਜੁੜਨ ਦੀ ਉਮੀਦ ਕਰ ਰਹੇ ਹਾਂ। ਇਸ ਤੋਂ ਇਲਾਵਾ, ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਵੀ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ / ਬੇਰੁਜ਼ਗਾਰਾਂ ਲਈ ਨੌਕਰੀਆਂ ਦੇ ਮੌਕੇ ਯਕੀਨੀ ਬਣਾਉਣ ਲਈ ਯਤਨ ਕਰ ਰਿਹਾ ਹੈ। ਹੁਣ ਤੱਕ, ਵੱਖ-ਵੱਖ ਸੈਕਟਰਾਂ ਵਿੱਚ ਵੱਖ ਵੱਖ ਕੰਪਨੀਆਂ ਵਿੱਚ 952 ਅਸਾਮੀਆਂ ਭਰਨ ਦੀ ਮੰਗ ਕੀਤੀ ਗਈ ਹੈ ਜਦੋਂਕਿ ਪਿਛਲੇ 4 ਦਿਨਾਂ ਦੌਰਾਨ 700 ਉਮੀਦਵਾਰਾਂ ਨੇ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਪੋਰਟਲ www.pgrkam.com ‘ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ। ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਡੀਬੀਈਈ ਅੱਜ ਦੀਆਂ ਲੋੜਾਂ ਅਨੁਸਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਤਿਆਰ ਕਰਨ ਲਈ ਆਨਲਾਈਨ ਕਾਉਂਸਲਿੰਗ ਵੀ ਪ੍ਰਦਾਨ ਕਰ ਰਿਹਾ ਹੈ। ਸਿਰਫ ਚਾਰ ਦਿਨਾਂ ਵਿਚ 533 ਨੌਜਵਾਨਾਂ ਨੇ ਆਨਲਾਈਨ ਕਾਉਂਸਲਿੰਗ ਦਾ ਲਾਭ ਲਿਆ ਜਦੋਂ ਕਿ 10 ਜ਼ੂਮ ਮੀਟਿੰਗਾਂ ਦੁਆਰਾ ਗਰੁੱਪ ਗਾਇਡੈਂਸ ਵੀ ਪ੍ਰਦਾਨ ਕੀਤੀ ਗਈ।
—





















