ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ: ਜੀਦਾ/ ਸਿਵੀਆਂਂ
ਬਠਿੰਡਾ 18 ਅਕਤੂਬਰ( ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਇਕਾਈ ਦੇ ਸੀਨੀਅਰ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਗੁਰਜੰਟ ਸਿੰਘ ਸਿਵੀਆਂ ਨੂੰ ਜ਼ਿਲ੍ਹਾ ਪ੍ਰਧਾਨ ਦਿਹਾਤੀ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਜਿਲਾ ਬਠਿੰਡਾ ਦੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਅੱਜ ਬਠਿੰਡਾ ਸਥਿਤ ਪਾਰਟੀ ਦਫ਼ਤਰ ਵਿੱਚ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ਨਾਲ ਸੀਨੀਅਰ ਆਗੂ ਅਨਿਲ ਠਾਕੁਰ, ਅਮ੍ਰਿਤ ਅਗਰਵਾਲ, ਰਾਕੇਸ਼ ਪੁਰੀ ਮਹਿੰਦਰ ਸਿੰਘ ਫੁਲੋਮਿਠੀ ਅੈਡਵੋਕੇਟ ਗੁਰਲਾਲ ਸਿੰਘ ਬਲਦੇਵ ਸਿੰਘ ਮਾਇਨਿੰਗ ਵੱਲੋਂ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਗੁਰਜੰਟ ਸਿੰਘ ਸਿਵੀਆਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਵਰਕਰਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਇਕੱਤਰ ਵਰਕਰਾਂ ਵੱਲੋਂ ਲੱਡੂ ਵੀ ਵੰਡੇ ਗਏ। ਉਸ ਤੋਂ ਬਾਅਦ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਗੁਰਜੰਟ ਸਿੰਘ ਸੀਵੀਆ ਵਰਕਰਾਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ ਇਸ ਮੌਕੇ ਪ੍ਰੋ ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਸੰਗਠਨ ਦਾ ਵਿਸਥਾਰ ਵਰਕਰਾਂ ਦੀ ਰਾਇ ਸਹਿਮਤੀ ਤੇ ਸਰਵੇ ਨਾਲ ਮਿਹਨਤੀ ਵਰਕਰਾਂ ਨੂੰ ਜੁੰਮੇਵਾਰੀਆ ਜਾ ਰਹੀਆਂ ਹਨ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਜੋਸ਼ ਹੈ ਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ 2022 ਵਿਚ ਪੰਜਾਬ ਅੰਦਰ ਆਪ ਦੀ ਸਰਕਾਰ ਬਣੇਗੀ, ਇਸ ਮੌਕੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਦਿਨ ਰਾਤ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਤਰੱਕੀ ਲਈ ਵਰਕਰਾਂ ਨਾਲ ਲੋਕ ਮੁੱਦਿਆਂ ਤੇ ਸਰਕਾਰ ਵਿਰੁੱਧ ਲੜਾਈ ਲੜਦੇ ਰਹਿਣਗੇ, ਇਸ ਮੌਕੇ ਆਪ ਆਗੂ ਬਲਜਿੰਦਰ ਕੌਰ ਤੁੰਗਵਾਲੀ,ਦੀਪਕ ਗੋਇਲ, ਨਛੱਤਰ ਸਿੰਘ ਮੌੜ, ਛਿੰਦਰਪਾਲ ਸਿੰਘ ਮਾਹਲ ,ਬਲਕਾਰ ਸਿੰਘ ਭੋਖੜਾ , ਬੂਟਾ ਸਿੰਘ, ਵਿਕਰਮ ਲਵਲੀ ,ਅੈਮ ਅੈਲ ਜਿੰਦਲ, ਬਲਜੀਤ ਬੱਲੀ ,ਮਾਸਟਰ ਸੁਖਦੀਪ
ਸਿੰਘ ,ਰਾਮਫਲ ,ਹਰਜਿੰਦਰ ਕੌਰ, ਕਿੰਦਰਪਾਲ ਸਰਮਾ, ਅਚਲਾ ਸਰਮਾ ਸੰਦੀਪ ਸਿੰਘ, ਗਾਇਤਰੀ, ਬਿੱਟੂ ਸਿੰਘ ਗੁਰਵਿੰਦਰ ਸਿੰਘ ਬਲਵਿੰਦਰ ਬੱਲੋ, ਗੁਰਮੀਤ ਸਿੰਘ ਰਾਮਗੜ੍ਹੀਆ,ਨਛੱਤਰ ਸਿੰਘ ਸਰਪੰਚ ਡਾ ਰਾਜਵੀਰ ਤਲਵੰਡੀ ,ਆਲਮ ਸਿੰਘ,ਬੰਟੀ ਸਿਵਿਆਂ, ਸੰਦੀਪ ਕੁਮਾਰ ,ਅਵਤਾਰ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਗਿੱਲ ਪੱਤੀ, ਲਖਵੀਰ ਸਿੰਘ, ਬਲਕੌਰ ਸਿੰਘ ਐਨ ਐੱਫ ਐਲ੍ਹ ਮਜਦੂਰ ਯੂਨੀਅਨ,ਕੁਲਦੀਪ ਸਿੰਘ ਸਿਵੀਆ, ਯਾਦਵਿੰਦਰ ਸ਼ਰਮਾ ਤੁੰਗਵਾਲੀ, ਗੁਰਜੰਟ ਸਿੰਘ , ਬਿੱਟੂ ਸਿੰਘ ਗੁਰਪ੍ਰੀਤ ਸਿੰਘ ਮਹਿਮਾ ਸਰਜਾ ਅਤੇ ਰਾਮ ਸਿੰਘ ਨੇਹੀਆਂ ਵਾਲਾ ਕਮਲਜੀਤ ਸਿੰਘ ਤੇ ਸੈਂਕੜੇ ਵਰਕਰ ਹਾਜ਼ਰ ਸਨ