ਜ਼ਮੀਨ ਦੇ ਝਗੜੇ ਵਿਚ ਵੱਜੀ ਗੋਲੀ ਨਾਲ ਮਾਰਿਆ ਗਿਆ ਪੈਟਰੌਲ ਪੰਪ ਦਾ ਮਾਲਕ
ਅੰਮ੍ਰਿਤਸਰ 12ਅਕਤੂਬਰ ( ਵਿਸ਼ਵ ਵਾਰਤਾ )
ਭਿੱਖੀਵਿੰਡ ਸ਼ਹਿਰ ਦੇ ਖੇਮਕਰਨ ਰੋਡ ਵਿਖੇ ਗਲੀ ਦੇ ਝਗੜੇ ਨੂੰ ਲੈ ਕੇ ਚੱਲੀ ਗੋਲੀ ਨਾਲਪੈਟਰੋਲ ਪੰਪ ਮਾਲਕ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਦੀਪ ਸ਼ਰਮਾ (30) ਪੁੱਤਰ ਪਰਮਜੀਤ ਸ਼ਰਮਾ ਉਰਫ ਕਾਲੇ ਸ਼ਾਹ ਵਾਸੀ ਖਾਲੜਾ
ਵਜੋਂ ਹੋਈ ਹੈ।ਘਟਨਾ ਸੰਬੰਧੀ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੇਮਕਰਨ ਰੋਡ ਸਥਿਤ ਪੈਟਰੋਲ ਪੰਪ ਦੇ ਮਾਲਕ ਮਨਦੀਪ ਸ਼ਰਮਾ ਵੱਲੋਂ ਪੈਟਰੋਲ ਪੰਪ ਨੇੜੇ ਕੁਝ ਜਮੀਨ ਖ੍ਰੀਦੀ ਹੋੋਈ ਸੀ ਅਤੇ ਨਾਲ ਲੰਘਦੀ ਕਾਲੋਨੀ ਦੇ ਮਾਲਕਾਂ ਨਾਲ ਗਲੀ ਨੂੰ ਲੈ ਕੇਝਗੜਾ ਹੋ ਗਿਆ ਤਾਂ ਜਿੱਥੇ ਚਲਾਈ ਗੋਲੀ ਨਾਲ ਮਨਦੀਪ ਸ਼ਰਮਾ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਚੈਕਅੱਪ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਣਯੋਗ ਹੈ ਕਿ ਘਟਨਾ ਤੇ ਪੁੱਜੀ ਪੁਲਿਸ ਵੱਲੋਂ ਸਾਰੀ ਘਟਨਾ ਦੀ ਜਾਂਚ ਕਰਨ ਵਿੱਚ ਲੱਗ ਪਈ ਹੈ ਜਿੱਥੇ ਮੋਕੇ ਤੇ ਪੁੱਜੇ ਡੀ ਐਸ ਪੀ ਰਾਜਬੀਰ ਸਿੰਘ ਹੋਰਾਂ ਦੱਸਿਆ ਕਿ ਜੋ ਵੀ ਇਸ ਘਟਨਾ ਦਾ ਗੁਨਾਹਗਾਰ ਹੋਵੇਗਾ ਉਸ ਉੱਪਰ ਸਖਤ ਕਰਵਾਈ ਹੋਵੇਗੀ






















