ਸੰਤ ਸੀਚੇਵਾਲ ਨੂੰ ਸੌਪਿਆਂ ਇੱਕ ਲੱਖ ਇੱਕ ਹਾਜ਼ਾਰ ਦਾ ਚੈਕ
ਸੁਲਤਾਨਪੁਰ ਲੋਧੀ,29 ਅਗਸਤ- ਹੜ੍ਹ ਪੀੜਤਾਂ ਲਈ ਮੱਦਦ ਸਮੁੱਚੇ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਹੜ੍ਹ ਨਾਲ ਸ਼ਾਹਕੋਟ ਤੇ ਲੋਹੀਆਂ ਇਲਾਕਿਆਂ ਵਿੱਚ ਵੱਡੀ ਪੱਧਰ ‘ਤੇ ਤਬਾਹੀ ਹੋਈ ਸੀ। ਹੜ੍ਹ ਤੋਂ ਪੀੜਤ ਲੋਕਾਂ ਦੀ ਮੱਦਦ ਲਈ ਜਲੰਧਰ ਸ਼ਹਿਰ ਦੇ ਸਨਅੱਤਕਾਰਾਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਇੱਕ ਲੱਖ ਇੱਕ ਹਾਜ਼ਾਰ ਦਾ ਚੈਕ ਭੇਂਟ ਕੀਤਾ। ਕਾਰੋਬਾਰੀਆਂ ਨੇ ਪਹਿਲਾਂ ਜਾਣੀਆ ਚਾਹਲ ‘ਚ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਸਭ ਤੋਂ ਵੱਡਾ ਪਾੜ ਪੈ ਗਿਆ ਸੀ।ਸਨਅੱਕਾਰਾਂ ਦੀ ਬਣੀ ਜੱਥੇਬੰਦੀ ਦੀ ਕੋਰ ਕਮੇਟੀ ਦੇ ਮੈਂਬਰਾਂ ਨੇ ਸੰਤ ਸੀਚੇਵਾਲ ਵੱੱਲੋਂ ਧੁੱਸੀ ਬੰਨ੍ਹ ਨੂੰ ਬਣਾਉਣ ਦੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾਂ ਕਰਦਿਆ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਦੇ ਆ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਾਰ ਸੇਵਾ ਨੂੰ ਨਵੇਂ ਢੰਗ ਨਾਲ ਪ੍ਰੀਭਾਸ਼ਤ ਕੀਤਾ ਹੈ।ਹੜ੍ਹ ਪੀੜਤਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਕਰਨੀ ਬੜੀ ਔਖੀ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇਸ ਕੁਦਰਤੀ ਆਫ਼ਤ ਵਿੱਚ ਇਕਜੁਟਤਾ ਨਾਲ ਪੀੜਤਾਂ ਦੀ ਮੱਦਦ ਲਈ ਅੱਗੇ ਆਏ ਹਨ ਉਸ ਨੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਸਕਾਰ ਕਰ ਦਿੱਤਾ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਇੰਨ੍ਹਾਂ ਕਾਰੋਬਾਰੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਤਾਂ ਹੀ ਸਾਰਥਿਕ ਰੂਪ ਵਿੱਚ ਮਨਾਇਆ ਜਾ ਸਕਦਾ ਹੈ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਕਿਰਤ ਦੇ ਸੰਕਲਪ ਨੂੰ ਵੱਧ ਤੋਂ ਵੱਧ ਉਭਾਰੀਏ।ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਵਿਿਦਆ ਦਿੱਤੀ ਜਾ ਰਹੀ ਹੈ।ਸੀਚੇਵਾਲ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੇਕੰਡਰੀ ਸਕੂਲ ਬਣਾਇਆ ਗਿਆ ਹੈ ।ਏਸੇ ਤਰਾਂ ਖੇਡਾਂ ,ਨਰਸਰੀ ਅਤੇ ਪਵਿੱਤਰ ਕਾਲੀ ਵੇਈਂ ਦੇ ਕਾਰਜ ਹਨ ਜਿੰਨ੍ਹਾਂ ਵਿੱਚੋਂ ਕਿਸੇ ਇੱਕ ਪ੍ਰੋਜੈਕਟ ਨੂੰ ਗੋਦ ਲੈਕੇ ਸੇਵਾ ਕੀਤੀ ਜਾ ਸਕਦੀ ਹੈ।
ਇਸ ਵਿੱਤੀ ਸਹਾਇਤਾ ਦੇ ਨਾਲ ਹੀ ਕਾਰੋਬਾਰੀ ਵਿਕਾਸ ਸੋਢੀ ਦੀ ਧਰਮ ਪਤਨੀ ਮਮਤਾ ਸੋਢੀ ਨੇ ਆਪਣੀ ਕਿਰਤ ਕਮਾਈ ਵਿੱਚੋਂ ਵੀ 21000 ਰੁਪਏ ਹੜ੍ਹ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਲਈ ਦਿੱਤੇ ਹਨ। ਵਿਕਾਸ ਸੋਢੀ ਨੇ ਦੱਸਿਆ ਕਿ ਜਲਦੀ ਹੀ ਜਲੰਧਰ ਸ਼ਹਿਰ ਵਿੱਚ ਇੱਕ ਵੱਡੀ ਮੀਟਿੰਗ ਰੱਖੀ ਜਾਵੇਗੀ ਜਿਸ ਵਿੱਚ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚੋਂ ਕਿਸੇ ਇੱਕ ਪ੍ਰੋਜੈਕਟ ਨੂੰ ਗੋਦ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਜਿੱਥੋਂ ਬਾਬੇ ਨਾਨਕ ਨੇ ਸਰਬੱਤ ਦੇ ਭਲੇ ਦਾ ਹੋਕਾ ਦਿੱਤਾ ਸੀ ਉਸੇ ਭਾਵਨਾ ਨਾਲ ਕੀਤੇ ਜਾ ਰਹੇ ਕੰਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।ਇੰਨ੍ਹਾਂ ਕਾਰੋਬਾਰੀਆਂ ਵਿੱਚ ਲਲਿਤ ਕੁਮਾਰ, ਅਮਿਤ ਕਟਿਆਲ, ਕਰਨ ਮਾਗੋ, ਅਸਵਨੀ ਕਟਿਆਲ,ਇੰਦਰਪਾਲ ਸਿੰਘ, ਮਨੋਹਰ ਮਹਾਜਨ,ਦਲਜੀਤ ਸਿੰਘ,ਅਸ਼ੀਸ਼ ਕਟਿਆਲ ਅਤੇ ਸੌਰਵ ਕਟਿਆਲ ਸ਼ਾਮਲ ਸਨ।
ਕੈਪਸ਼ਨ- ਜਲੰਧਰ ਦੇ ਕਾਰੋਬਾਰੀ ਹੜ੍ਹ ਪੀੜਤਾਂ ਦੀ ਮੱਦਦ ਲਈ ਚੈਕ ਭੇਂਟ ਕਰਦੇ ਹੋਏ-