ਜਲੰਧਰ ਵਿੱਚ ਤਾਇਨਾਤ ACP ਕੰਵਲਜੀਤ ਸਿੰਘ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਚੰਡੀਗੜ੍ਹ, 12ਸਤੰਬਰ(ਵਿਸ਼ਵ ਵਾਰਤਾ)- ਜਲੰਧਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ACP ਕੰਵਲਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। 55 ਸਾਲਾ ਕੰਵਲਜੀਤ ਸਿੰਘ ਜਲੰਧਰ ਵਿੱਚ ਐਸ.ਪੀ.ਇਨਵੈਸਟੀਗੇਸ਼ਨ ਦੇ ਤੌਰ ਤੇ ਤਾਇਨਾਤ ਸਨ।ਜਾਣਕਾਰੀ ਮਿਲੀ ਹੈ ਕਿ ਕੰਵਲਜੀਤ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਮਗਰੋਂ ਉਹਨਾਂ ਨੂੰ ਇਲਾਜ ਲਈ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਏ.ਡੀ.ਸੀ.ਪੀ. ਕ੍ਰਾਈਮ ਹਰਪ੍ਰੀਤ ਸਿੰਘ ਬੈਨੀਪਾਲ ਨੇ ਏ.ਸੀ.ਪੀ. ਕੰਵਲਜੀਤ ਸਿੰਘ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।