ਜਲੰਧਰ ਵਿੱਚੋਂ ਫੜ੍ਹੇ ਗਏ ਗੈਂਗਸਟਰਾਂ ਨੂੰ ਦਿੱਲੀ ਪੁਲਿਸ ਨੇ ਲਿਆ ਰਿਮਾਂਡ ‘ਤੇ
ਚੰਡੀਗੜ੍ਹ 3 ਨਵੰਬਰ(ਵਿਸ਼ਵ ਵਾਰਤਾ)- ਪਿਛਲੇ ਦਿਨੀਂ ਜਲੰਧਰ ਦੇ ਭੋਗਪੁਰ ਦੇ ਪਿੰਡ ਚੱਕ ਝੰਡੂ ਦੇ ਖੇਤਾਂ ਵਿੱਚੋਂ ਫੜੇ ਗਏ ਪੰਜ ਗੈਂਗਸਟਰਾਂ ਵਿੱਚੋਂ 2 ਨੂੰ ਅੱਜ ਦਿੱਲੀ ਪੁਲਿਸ ਦੇ ਸਪੈੱਸ਼ਲ ਸੈੱਲ ਵੱਲੋਂ ਟਰਾਂਜ਼ਿਟ ਰਿਮਾਂਡ ਤੇ ਦਿੱਲੀ ਲਿਜਾਇਆ ਜਾ ਰਿਹਾ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਦੇ ਇਨਪੁੱਟ ਤੇ ਹੀ ਪੰਜਾਬ ਪੁਲਿਸ ਨੇ ਸਪੈੱਸ਼ਲ ਆਪ੍ਰੇਸ਼ਨ ਚਲਾ ਕੇ ਇਹਨਾਂ ਨੂੰ ਕਾਬੂ ਕੀਤਾ ਸੀ। ਜਿਨ੍ਹਾਂ 2 ਗੈਂਗਸਟਰਾਂ ਨੂੰ ਪੁਲਿਸ ਦਿੱਲੀ ਲੈ ਕੇ ਜਾ ਰਹੀ ਹੈ ਉਹਨਾਂ ਦੀ ਪਛਾਣ ਲਵਪ੍ਰੀਤ ਚੀਨੀ ਅਤੇ ਮਨਪ੍ਰੀਤ ਵਜੋਂ ਹੋਈ ਹੈ। ਹੋਰ ਜਾਣਕਾਰੀ ਅਨੁਸਾਰ ਪੁਲਿਸ ਇਹਨਾਂ ਦੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਨਾਲ ਲਿੰਕਾਂ ਨੂੰ ਲੈ ਕੇ ਅਤੇ ਨਾਲ ਹੀ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਪੁੱਛਗਿੱਛ ਕਰੇਗੀ।