ਜਨਤਾ ਦਰਬਾਰ ਨੂੰ ਲੈ ਕੇ ਹੁਣ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਆ ਨਿਸ਼ਾਨੇ ‘ਤੇ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੀ ਸਰਕਾਰ ਦੇ 2 ਮਹੀਨੇ ਪੂਰੇ ਹੋਣ ਦੇ ਮੱਦੇਨਜ਼ਰ ਜਨਤਾ ਦਰਬਾਰ ਦਾ ਆਯੋਜਨ ਕਰਕੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਭਗਵੰਤ ਮਾਨ ਨੂੰ ਹੁਣ ਇੱਕ ਸਲਾਹ ਦਿੱਤੀ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ “ਸੀਐਮ ਭਗਵੰਤ ਮਾਨ ਜੀ, ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਵਿਧਾਇਕਾਂ ਸਮੇਤ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਆਯੋਜਿਤ ਕੀਤਾ ਜਾਵੇ। ਸ਼ਕਤੀ ਦਾ ਵਿਕੇਂਦਰੀਕਰਨ ਲੋਕਤੰਤਰ ਦਾ ਅਸਲ ਤੱਤ ਹੈ। 1 ਵਿਅਕਤੀ 3 ਕਰੋੜ ਪੰਜਾਬੀਆਂ ਦੀਆਂ ਚਿੰਤਾਵਾਂ ਨੂੰ ਹੱਲ ਨਹੀਂ ਕਰ ਸਕਦਾ ਪਰ ਇੱਕ ਸਮੂਹਿਕ ਵਿਕੇਂਦਰੀਕਰਣ ਯਤਨ ਕਰ ਸਕਦਾ ਹੈ“
https://twitter.com/sherryontopp/status/1526136016251154432?s=20&t=IrBD1CLAiDYWjpmwnsrjdA
ਇਸ ਦੇ ਨਾਲ ਹੀ ਸਿੱਧੂ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਹੈ “ਲੋਕ ਆਪਣੇ ਮੁੱਦਿਆਂ ਨੂੰ ਇਕ ਵਿਅਕਤੀ ਦੁਆਰਾ ਹੱਲ ਕਰਵਾਉਣ ਲਈ ਘੰਟਿਆਂ ਦਾ ਸਫ਼ਰ ਕਿਉਂ ਕਰਨ, ਸਰਕਾਰ ਉਨ੍ਹਾਂ ਦੇ ਦਰਵਾਜ਼ੇ ‘ਤੇ ਕਿਉਂ ਨਹੀਂ? ਇਸ ਨਾਲ ਸਮਾਂ ਅਤੇ ਊਰਜਾ ਦੋਵੇ ਬਚ ਜਾਣਗੇ।
https://twitter.com/sherryontopp/status/1526138694062616576?s=20&t=IrBD1CLAiDYWjpmwnsrjdA






















