ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘਰ ਆਇਆ ਦੇਖ ਕੇ ਹੈਰਾਨ ਰਹਿ ਗਿਆ ਸਾਰਾ ਪਰਿਵਾਰ
ਦੇਖੋ,ਕਿਉਂ


ਚੰਡੀਗੜ੍ਹ,13 ਅਕਤੂਬਰ(ਵਿਸ਼ਵ ਵਾਰਤਾ)- ਰੋਪੜ੍ਹ ਜਿਲ੍ਹੇ ਦੇ ਕਸਬੇ ਨੂਰਪੁਰ ਬੇਦੀ ਦੇ ਪਿੰਡ ਦੇ ਇੱਕ ਸਾਧਾਰਣ ਪਰਿਵਾਰ ਦੀਆਂ ਖੁਸ਼ੀਆਂ ਅਤੇ ਹੈਰਾਨੀ ਦੀ ਉਸ ਸਮੇਂ ਕੋਈ ਸੀਮਾ ਨਹੀਂ ਰਹੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਅਚਾਨਕ ਹੀ ਉਹਨਾਂ ਦੇ ਘਰ ਪਹੁੰਚ ਗਏ । ਇਸ ਸਮੇਂ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਇੱਥੋਂ ਨਜਦੀਕੀ ਪਿੰਡ ਪੰਚਰੰਡਾ ਦੇ ਸ਼ਹੀਦ ਗੱਜਣ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਪਰ, ਉਹ ਹੈਲੀਕਾਪਟਰ ਵਿੱਚੋਂ ਉਤਰਨ ਤੋਂ ਬਾਅਦ ਸਿੱਧਾ ਹੀ ਕਿਸੇ ਦੇ ਘਰ ਚਲੇ ਗਏ। ਜਿੱਥੇ ਉਹਨਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਚਾਹ ਪੀਤੀ।





















