ਚੰਡੀਗੜ, 7 ਜੂਨ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਜਿਹਨਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੱਲ 8 ਜੂਨ ਨੂੰ ਸਵੇਰੇ 11.00 ਵਜੇ ਦੀ ਥਾਂ 2.00 ਵਜੇ ਪਿੰਡ ਵਡਾਲਾ ਵਿਖੇ ਹੋਵੇਗਾ। ਪਾਰਟੀ ਦਫਤਰ ਤੋਂ ਮਿਲੀ ਸੂਚਨਾ ਮੁਤਾਬਕ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪਰਕਾਸ਼ ਸਿੰਘ ਬਾਦਲ ਕੱਲ• ਸਵੇਰੇ ਜਥੇਦਾਰ ਵਡਾਲਾ ਦੇ ਗ੍ਰਹਿ ਵਿਖੇ ਪਹੁੰਚਣਗੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਨੇਤਾ ਸ੍ਰ ਸੁਖਦੇਵ ਸਿੰਘ ਢੀਂਡਸਾ, ਸ੍ਰ ਰਣਜੀਤ ਸਿੰਘ ਬ੍ਰਹਮਪੁਰਾ, ਸ੍ਰ ਬਲਵਿੰਦਰ ਸਿੰਘ ਭੂੰਦੜ, ਸ੍ਰ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਸਮੇਤ ਸੀਨੀਅਰ ਆਗੂ ਦੁਪਹਿਰ 2.00 ਵਜੇ ਪਿੰਡ ਵਡਾਲਾ ਵਿਖੇ ਸਸਕਾਰ ਮੌਕੇ ਸ਼ਾਮਲ ਹੋਣਗੇ।
ਮੈਨੂੰ ਨਹੀਂ ਪਤਾ ਹਰਸਿਮਰਤ ਕੌਰ ਬਾਦਲ ਮੇਰੇ ਤੋਂ ਕੀ ਚਾਹੁੰਦੀ ਹੈ: ਗੁਰਮੀਤ ਸਿੰਘ ਖੁਡੀਆ
ਬਠਿੰਡਾ 5 ਮਈ( ਵਿਸ਼ਵ ਵਾਰਤਾ)-ਬਠਿੰਡਾ ਦੇ 100 ਫੁੱਟੀ ਰੋਡ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਗੁਰਮੀਤ ਸਿੰਘ ਖੁਡੀਆ...