ਮੋਹਾਲੀ, 18 ਮਈ (ਵਿਸ਼ਵ ਵਾਰਤਾ) – ਸੀਬੀਆਈ ਦੇ ਵਿਸ਼ੇਸ਼ ਜੱਜ ਐੱਨ.ਐੱਸ ਗਿੱਲ ਦੀ ਅਦਾਲਤ ਨੇ ਜਗਦੀਸ਼ ਭੋਲਾ, ਜੋ ਡਰੱਗਜ਼ ਕੇਸ ਵਿਚ ਦੋਸ਼ੀ ਹੈ, ਦੀ ਪਤਨੀ ਗੁਰਪ੍ਰੀਤ ਕੌਰ ਨੂੰ ਪਾਸਪੋਰਟ ਤੇ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਵਕੀਲ ਜਗਜੀਤ ਸਿੰਘ ਸਰਾਓ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਜਗਦੀਜ਼ ਭੋਲਾ ਦੀ ਪਤਨੀ ਦੀਆਂ ਅਪੀਲਾਂ ਨੂੰ ਰੱਦ ਕਰ ਦਿਤਾ।