ਜਗਦੀਪ ਸਿੰਘ ਨਕੱਈ ਨਿਰਵਿਰੋਧ ਦੂਜੀ ਵਾਰ ਬਣੇ ਇਫਕੋ ਦੇ ਡਾਇਰੈਕਟਰ
ਬਠਿੰਡਾ, 12 ਮਈ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਸੀਨੀਅਰ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਪੰਜਾਬ ਸਰਕਾਰ ਜਗਦੀਪ ਸਿੰਘ ਨਕੱਈ ਇਫਕੋ ਅਦਾਰੇ ਦੇ ਦੂਜੀ ਵਾਰ ਡਾਇਰੈਕਟਰ ਚੁਣੇ ਗਏ ਹਨ। ਦੇਸ਼ ਪੱਧਰੀ ਹੋਈ ਇਸ ਚੋਣ ਵਿੱਚ ਜਗਦੀਪ ਸਿੰਘ ਨਕੱਈ ਨੂੰ ਨਿਰਵਿਰੋਧ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਲ ਦਿਲੀਪ ਸਿੰਘਾਣੀ ਚੇਅਰਮੈਨ ਚੁਣੇ ਗਏ ਹਨ। ਇਹ ਚੋਣ ਦਿੱਲੀ ਵਿਖੇ ਬੀਤੇ ਦਿਨੀਂ ਸੰਪੰਨ ਹੋਈ ਹੈ। ਦਿਲੀਪ ਸਿੰਘਾਣੀ 4 ਵਾਰ ਮੈਂਬਰ ਪਾਰਲੀਮੈਂਟ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਹਨ।