ਜਗਦੀਪ ਸਿੰਘ ਨਕਈ ਨੂੰ ਸਦਮਾ
ਪਿਤਾ ਜੀ ਦਾ ਦੇਹਾਂਤ, ਅੰਤਿਮ ਸੰਸਕਾਰ ਅੱਜ 3 ਵਜੇ
ਚੰਡੀਗੜ੍ਹ, 12 ਅਕਤੂਬਰ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਸ੍ਰੀ ਜਗਦੀਪ ਸਿੰਘ ਨਕਈ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਨਕਈ ਨੂੰ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਉਂਝ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ।
ਬਲਵਿੰਦਰ ਸਿੰਘ ਨਕਈ ਲਗਾਤਾਰ 7 ਸਾਲ ਇਫ਼ਕੋ ਦੇ ਚੇਅਰਮੈਨ ਰਹੇ ਅਤੇ ਇਸ ਅਦਾਰੇ ਨੂੰ ਵੱਡੀ ਪ੍ਰਸਿਧੀ ਖੱਟਣ ਅਤੇ ਇਸ ਨੂੰ ਸੰਸਾਰ ਭਰ ਵਿੱਚ ਨਾਮਣਾ ਖੱਟਣ ਵਾਲਾ ਬਨਾਉਣ ਲਈ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 3 ਵਜੇ ਰਾਮਪੁਰਾ ਫੂਲ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।