ਬਰੇਟਾ 8 ਸਤੰਬਰ (ਬਾਂਸਲ): ਛੱਪੜ ਦੇ ਕੱਢੇ ਸ਼ਰਾਬ ਪੀਣ ਸਮੇਂ ਹੋਈ ਤਕਰਾਰ ਵਿੱਚ ਸ਼ਾਥੀ ਨੂੰ ਕਤਲ ਕਰਕੇ ਖੇਤ ਵਿੱਚ ਲਾਸ਼ ਦੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਹਾਦੁਰਪੁਰ ਵਿਖੇ ਜਸਪਾਲ ਸਿੰਘ (35) ਅਤੇ ਉਸਦਾ ਇੱਕ ਸਾਥੀ ਜੁਗਰਾਜ ਸਿੰਘ (27) ਜ਼ੋ ਪਿੰਡ ਦੇ ਛੱਪੜ ਦੇ ਕੱਢੇ ਤੇ ਸ਼ਰਾਬ ਪੀ ਰਹੇ ਸਨ ਕਿ ਅਚਾਨਕ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਲੜਾਈ ਝਗੜਾ ਵੱਧ ਗਿਆ। ਜਿਸ ਕਾਰਨ ਜੁਗਰਾਜ ਸਿੰਘ ਨੇ ਜਸਪਾਲ ਸਿੰਘ ਤੇ ਡਾਂਗਾ ਅਤੇ ਕਹੀਆ ਨਾਲ ਬੇਰਹਿਮੀ ਹਮਲਾ ਬੋਲ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ ਅਤੇ ਲਾਂਸ ਨੂੰ ਨੇੜੇ ਨਰਮੇ ਦੇ ਖੇਤਾਂ ਵਿੱਚ ਦੱਬ ਦਿੱਤੀ। ਉਪਰੋਕਤ ਘਟਨਾ ਦੀ ਸੂਚਨਾ ਭਾਲ ਕਰਨ ਤੋਂ ਬਾਅਦ ਮ੍ਰਿਤਕ ਦੇ ਭਰਾ ਨੇ ਪੁਿਲਸ ਨੂੰ ਦਿੱਤੀ ਜਿਸਤੇ ਡੀHਐਸHਪੀ ਬਲਜਿੰਦਰ ਸਿੰਘ ਪੰਨੂੰ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀਆਂ ਪੈੜਾ ਨੱਪਦੀਆਂ ਦੱਬੀ ਹੋਈ ਲਾਂਸ ਬਰਾਮਦ ਕਰ ਲਈ। ਮ੍ਰਿਤਕ ਦੇ ਭਰਾ ਜਰਨੈਲ ਸਿੰਘ ਦੇ ਬਿਆਨ ਤੇ ਕਤਲ ਨੂੰ ਅੰਜਾਮ ਦੇਣ ਵਾਲੇ ਜੁਗਰਾਜ ਸਿੰਘ ਪੁੱਤਰ ਅਮਰੀਕ ਸਿੰਘ ਦੇ ਖਿਲਾਫ ਧਾਰਾ 302, 201H 511 ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਲੁਧਿਆਣਾ ਦੇ ਵਾਰਡ ਨੰਬਰ 77 ‘ਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ ਜਨਸਭਾ
ਲੁਧਿਆਣਾ ਦੇ ਵਾਰਡ ਨੰਬਰ 77 'ਚ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ ਜਨਸਭਾ ਲੁਧਿਆਨਾ, 28 ਮਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ...