ਛੋਟੀ ਉਮਰੇ ਸਰੀਰਕ ਵਿਛੋੜਾ ਦੇ ਗਏ ਸੁਖਦੀਪ ਸਿੰਘ ਦੀ ਨਮਿਤ ਅੰਤਿਮ ਅਰਦਾਸ ਅੱਜ
ਚੰਡੀਗੜ੍ਹ, 27 ਮਾਰਚ(ਵਿਸ਼ਵ ਵਾਰਤਾ)- 19 ਮਾਰਚ ਨੂੰ ਛੋਟੀ ਉਮਰ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸੁਖਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ 27 ਮਾਰਚ ਨੂੰ ਦੁਪਹਿਰ 12:30 ਵਜੇ ਗੁਰਦੁਆਰਾ ਪਿੰਡ ਜੱਸੇਆਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। ਉਹਨਾਂ ਦੇ ਦੋਸਤਾਂ- ਮਿੱਤਰਾਂ, ਸਗੇ-ਸੰਬੰਧੀਆਂ ਨੂੰ ਬੇਨਤੀ ਹੈ ਕਿ ਸੁਖਦੀਪ ਸਿੰਘ ਦੀ ਅੰਤਿਮ ਅਰਦਾਸ ਵਿੱਚ ਪਹੁੰਚਣ ਤੇ ਉਨ੍ਹਾਂ ਦੀ ਆਤਮਿਤ ਸ਼ਾਂਤੀ ਲਈ ਅਰਦਾਸ ਕਰਨ ਕਿ ਵਾਹਿਗੁਰੂ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।