ਚੰਨੀ ਸਰਕਾਰ ਦੇ ਵੱਡੇ ਫੈਸਲੇ
ਹੁਣ ਹਰ ਬੁੱਧਵਾਰ ਹੋਇਆ ਕਰੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ
VIP ਕਲਚਰ ਕੀਤਾ ਜਾਵੇਗਾ ਖ਼ਤਮ
ਪੜ੍ਹੋ, ਹੋਰ ਕਿ ਨੇ ਅਹਿਮ ਫੈਸਲੇ

ਵਰਚੁਅਲ ਨਹੀਂ, ਹੁਣ ਪੰਜਾਬ ਸਿਵਲ ਸਕੱਤਰੇਤ ਵਿਖੇ ਪਹੁੰਚਿਆ ਕਰਨਗੇ ਸਾਰੇ ਮੰਤਰੀ ਤੇ ਮੁੱਖ ਮੰਤਰੀ
ਹੁਣ ਦਫ਼ਤਰੀ ਕੰਮ ਹੋਵੇਗਾ ਦਫ਼ਤਰਾਂ ਤੋਂ ਹੀ

ਚੰਡੀਗੜ੍ਹ, 21 ਸਤੰਬਰ(ਵਿਸ਼ਵ ਵਾਰਤਾ)- ਚੰਨੀ ਦੀ ਸਰਕਾਰ ਨੇ ਕੰਮ ਸੰਭਾਲਦਿਆਂ ਹੀ ਸਰਕਾਰੀ ਕੰਮਾਂ ਵਿੱਚ ਤੇਜ਼ੀ ਲਿਆਂਦੀ ਹੈ। ਕੱਲ੍ਹ ਹੀ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਸਨ, ਕਿ ਸਾਰੇ ਮੁਲਾਜ਼ਮ 9ਵਜੇ ਦਫਤਰਾਂ ਵਿੱਚ ਪਹੁੰਚਣ, ਜਿਸ ਦਾ ਅਸਰ ਅੱਜ ਸਰਕਾਰੀ ਦਫਤਰਾਂ ਵਿੱਚ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਨਿਰਦੇਸ਼ ਵੀ ਜਾਰੀ ਕੀਤੇ ਹਨ, ਕਿ ਹੁਣ ਹਰ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ, ਜੋ ਕਿ ਵਰਚੁਅਲ ਨਹੀਂ ਬਲਕਿ ਸਿਵਲ ਸਕੱਤਰੇਤ ਵਿਖੇ ਹੋਇਆ ਕਰੇਗੀ। ਇਸ ਤੋਂ ਇਲਾਵਾਂ ਮੰਤਰੀਆਂ ਨੂੰ ਇਹ ਹਦਾਇਤ ਕੀਤੀ ਕਿ ਮੰਤਰੀ ਤੇ ਮੁੱਖ ਮੰਤਰੀ ਜ਼ਿਆਦਾ ਸਮਾਂ ਦਫਤਰਾਂ ਵਿੱਚ ਹੀ ਰਹਿਣਗੇ। ਤਾਂ ਜੋ ਸਰਕਾਰੀ ਕੰਮ ਸਮੇਂ ਤੋ ਹੋਣ ਤੇ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।






















