ਖੁਸ਼ ਖਬਰ-ਚੰਨੀ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੇ ਮਾਂ ਬੋਲੀ ਪੰਜਾਬੀ ਵਿੱਚ ਲਿਆ ਹਲਫ਼

ਚੰਡੀਗੜ੍ਹ, 26ਸਤੰਬਰ(ਵਿਸ਼ਵ ਵਾਰਤਾ)- ਵਿਸ਼ਵ ਵਾਰਤਾ ਅਤੇ ਪੰਜਾਬੀ ਆਸ ਰੱਖਦੇ ਹਨ ਕਿ ਚੰਨੀ ਸਰਕਾਰ ਜਿਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ ਉਸ ਤਰ੍ਹਾਂ ਦਾ ਹੀ ਸੂਬੇ ਵਿੱਚ ਕੰਮ ਕਰੇਗੀ। ਇਸ ਤੋਂ ਇਲਾਵਾ ਜੋ ਪਿਆਰ ਸਾਰੇ ਮੰਤਰੀਆਂ ਨੇ ਪੰਜਾਬੀ ਵਿੱਚ ਹਲਫ਼ ਲੈ ਕੇ ਜੋ ਪਿਆਰ ਅਤੇ ਸਤਿਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਦਰਸਾਇਆ ਹੈ ਉਹ ਅੱਗੇ ਵੀ ਜਾਰੀ ਰਹੇਗਾ। ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਪੰਜਾਬੀ ਨੂੰ ਅਣਗੋਲਿਆਂ ਕੀਤਾ ਗਿਆ ਹੈ,ਹੁਣ ਸਰਕਾਰੀ ਦਫਤਰਾਂ ਵਿੱਚ ਆਮ ਕੰਮ ਕਾਜ ਪੰਜਾਬੀ ਵਿੱਚ ਹੀ ਹੋਣਗੇ।






















