ਕਾਂਗਰਸ ਦੀ ਹਾਰ ਤੋਂ ਬਾਅਦ ਇੱਕ ਦੂਜੇ ਨੂੰ ਦੋਸ਼ ਦੇਣ ਦਾ ਸਿਲਸਿਲਾ ਸ਼ੁਰੂ
ਸੁਨੀਲ ਜਾਖੜ ਨੇ ਚਰਨਜੀਤ ਚੰਨੀ ਤੇ ਬੋਲਿਆ ਹਮਲਾ
ਚੰਨੀ ਨੂੰ ਪਾਰਟੀ ਦੇ ਲਈ ਦੱਸਿਆ ਜਿੰਮੇਵਾਰੀਚੰਨੀ ਦੇ ਲਾਲਚ ਨੇ ਉਸਨੂੰ ਤੇ ਪਾਰਟੀ ਦੋਵਾਂ ਨੂੰ ਹੇਠਾਂ ਖਿੱਚ ਲਿਆ -ਸੁਨੀਲ ਜਾਖੜ
ਚੰਡੀਗੜ੍ਹ,14 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਹਾਰ ਦੀ ਜਿੰਮੇਵਾਰੀ ਇੱਕ ਦੂਜੇ ‘ਤੇ ਪਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਸੰਬੰਧ ਵਿੱਚ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਸੁਨੀਲ ਜਾਖੜ ਨੇ ਟਵੀਟ ਕਰਦਿਆਂ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ “ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਰਹਿੰਦਿਆਂ ਹੇਠਾਂ ਖਿੱਚਿਆ” ; ਇਸ ਗੱਲ ਦਾ ਜਵਾਬ ਦਿੰਦੇ ਹੋਏ ਸੁਨੀਲ ਜਾਖੜ ਨੇ ਚੰਨੀ ਦੇ ਭਾਣਜੇ ਕੋਲੋਂ 10 ਕਰੋੜ ਰੁਪਏ ਜਬਤ ਕੀਤੇ ਜਾਣ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਹੈ“ਰੱਬ ਦਾ ਸ਼ੁਕਰ ਹੈ ਕਿ ਉਸਨੂੰ(ਚਰਨਜੀਤ ਚੰਨੀ) ‘ਰਾਸ਼ਟਰੀ ਖਜ਼ਾਨਾ’ ਐਲਾਨ ਨਹੀਂ ਕੀਤਾ ਗਿਆ ਸੀ”ਇਸ ਦੇ ਨਾਲ ਹੀ ਉਹਨਾਂ ਨੇ ਚਰਨਜੀਤ ਚੰਨੀ ਨੂੰ ਪਾਰਟੀ ਲਈ ਸਿਰਫ ਜਿੰਮੇਵਾਰੀ ਦੱਸਦਿਆਂ ਕਿਹਾ ਕਿ ਉਹਨਾਂ ਨੂੰ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨੇ ਨਹੀਂ ਸਗੋੋਂ ਉਹਨਾਂ ਦੇ ਆਪਣੇ ਲਾਲਚ ਨੇ ਉਹਨਾਂ ਨੂੰ ਤੇ ਪਾਰਟੀ ਨੂੰ ਹੇੇਠਾਂ ਖਿੱਚ ਲਿਆ ਹੈ।
An asset – r u joking ?
Thank God he wasn’t declared a
‘National Treasure'
at CWC by the 'Pbi' lady who proposed him as CM in first placeMay be an asset for her but for the party he has been only a liability. Not the top brass,but his own greed pulled him and the party down pic.twitter.com/Lnf6vJgRzF
— Sunil Jakhar(Modi Ka Parivar) (@sunilkjakhar) March 14, 2022























