ਚੰਡੀਗੜ੍ਹ, 9 ਫਰਵਰੀ : ਚੰਡੀਗੜ੍ਹ ਹਵਾਈ ਅੱਡਾ ਸੋਮਵਾਰ ਤੋਂ ਬੰਦ ਹੋਣ ਜਾ ਰਿਹਾ ਹੈ| ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਰਨਵੇਅ ਵਧਾਉਣ ਲਈ 12 ਫਰਵਰੀ ਤੋਂ 26 ਫਰਵਰੀ ਤੱਕ ਹਵਾਈ ਅੱਡੇ ਨੂੰ ਯਾਤਰੀਆਂ ਲਈ ਬੰਦ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਕੋਈ ਵੀ ਜਹਾਜ਼ ਇੱਥੋਂ ਉਡਾਣ ਨਹੀਂ ਭਰੇਗਾ|
ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਉਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਉਹ ਬਦਲਵੇਂ ਹੱਲ ਲੱਭ ਸਕਣ| ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ਦੇ ਬੰਦ ਰਹਿਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ, ਪਰ ਰਨਵੇਅ ਦੀ ਲੰਬਾਈ ਵਧਾਉਣ ਤੋਂ ਬਾਅਦ ਇਸ ਨੂੰ ਮੁੜ ਤੋਂ 27 ਫਰਵਰੀ ਨੂੰ ਖੋਲ੍ਹ ਦਿੱਤਾ ਜਾਵੇਗਾ|
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ...