ਚੰਡੀਗੜ੍ਹ ਵਿੱਚ ਫਿਰ ਮਿਲੇ ਕੋਰੋਨਾ ਪ੍ਰਭਾਵਿਤ ਮਰੀਜ

ਚੰਡੀਗੜ੍ਹ, 22ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿੱਚ ਕੋਰੋਨਾ ਦੇ 16 ਨਵੇਂ ਕੇਸ ਮਿਲੇ ਹਨ। ਜਦੋਂ ਕਿ 5 ਦਿਨਾਂ ਬਾਅਦ ਇੱਕ ਮਰੀਜ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਥੇ ਹੀ ਕਵਾਰਨਟਾਇਨ ਵਿੱਚ ਰੱਖੇ ਗਏ 40 ਮਰੀਜਾਂ ਨੂੰ 10 ਦਿਨ ਪੂਰੇ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪਾਜ਼ੀਟਿਵ ਮਿਲੇ ਮਰੀਜ਼ਾਂ ਵਿੱਚ 6 ਮਰਦ ਅਤੇ 10 ਮਹਿਲਾਵਾਂ ਸ਼ਾਮਿਲ ਹਨ। ਸੈਕਟਰ-30 ਦੇ ਨਿਵਾਸੀ 71 ਸਾਲਾਂ ਦੇ ਬਜ਼ੁਰਗ ਦੀ ਮੋਹਾਲੀ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।






















