ਚੰਡੀਗੜ੍ਹ ਵਿਚ ਪਟਾਖਿਆਂ ਦੀਆਂ ਚਿੰਗਾਰੀਆਂ ਕਾਰਨ ਗਈ 9 ਲੋਕਾਂ ਦੀ ਅੱਖਾਂ ਦੀ ਰੌਸ਼ਨੀ

ਚੰਡੀਗੜ੍ਹ, 6ਨਵੰਬਰ(ਵਿਸ਼ਵ ਵਾਰਤਾ)ਦਿਵਾਲੀ ਦੇ ਤਿਉਹਾਰ ਤੇ ਚੰਡੀਗੜ੍ਹ ਵਿੱਚ ਪਟਾਖਿਆਂ ਦੀਆਂ ਚਿੰਗਾਰੀਆਂ ਕਾਰਨ 9 ਲੋਕਾਂ ਦੀ ਇਕ-ਇਕ ਅੱਖ ਦੀ ਰੌਸ਼ਨੀ ਚਲੀ ਗਈ। ਦਿਵਾਲੀ ਦੀ ਰਾਤ ਪੀਜੀਆਈ ਦੇ ਐਡਵਾਂਸ ਆਈ ਸੈਂਟਰ ਵਿਚ ਬਰਨ ਇੰਜਰੀ ਦੇ ਕੁਲ 15 ਕੇਸ ਆਏ। ਉਨ੍ਹਾਂ 13 ਪੁਰਸ਼ ਅਤੇ ਦੋ ਔਰਤਾਂ ਸ਼ਾਮਿਲ ਸਨ। ਕੁੱਲ 15 ਮਾਮਲਿਆਂ ਵਿੱਚ 18 ਸਾਲ ਤੋਂ ਘੱਟ ਉਮਰ ਦੇ 6 ਬੱਚੇ ਹਨ।






















