ਚੰਡੀਗੜ੍ਹ ਵਿਚ ਦਹਿਸ਼ਤ ਦਾ ਮਾਹੌਲ- ਓਮੀਕਰੋਨ ਦਾ ਪਹਿਲਾ ਮਰੀਜ਼ ਆਇਆ ਸਾਹਮਣੇ
ਚੰਡੀਗੜ੍ਹ 12 ਦਸੰਬਰ( ਵਿਸ਼ਵ ਵਾਰਤਾ )-ਚੰਡੀਗੜ੍ਹ ’ਚ ਓਮੀਕਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਟਲੀ ਦਾ ਰਹਿਣ ਵਾਲਾ 20 ਸਾਲਾ ਨੌਜਵਾਨ 22 ਨਵੰਬਰ ਨੂੰ ਭਾਰਤ ਆਇਆ ਸੀ। ਉਹ ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਹੋਇਆ ਸੀ।
ਉਹ ਘਰ ‘ਚ ਕੁਆਰੰਟੀਨ ਸੀ ਅਤੇ 1 ਦਸੰਬਰ ਨੂੰ ਦੁਬਾਰਾ ਟੈਸਟ ਕਰਨ ‘ਤੇ ਉਸ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ। ਪ੍ਰੋਟੋਕੋਲ ਦੇ ਅਨੁਸਾਰ ਉਸ ਨੂੰ ਕੁਆਰੰਟੀਨ ਰੱਖਿਆ ਗਿਆ ਹੈ।