ਚੰਡੀਗੜ੍ਹ ਵਿਖੇ ਪੁੱਜਣ ‘ਤੇ ਪੀਟੀ ਊਸ਼ਾ ਦਾ ਭਰਵਾਂ ਸਵਾਗਤ
ਚੰਡੀਗੜ੍ਹ, 9 ਸਤੰਬਰ : ( ਵਿਸ਼ਵ ਵਾਰਤਾ ) ਦੇਸ਼ ਦੀ ਉੱਘੀ ਅਥਲੀਟ ਅਤੇ ਉਲੰਪੀਅਨ ਪੀਟੀ ਊਸ਼ਾ ਦਾ ਚੰਡੀਗੜ੍ਹ ਵਿਖੇ ਅੱਜ ਪਹੁੰਚਣ ਉਤੇ ਅੱਜ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਸਵਾਗਤ ਚੰਡੀਗੜ੍ਹ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਪੁਲੀਸ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕੀਤਾ ਗਿਆ।
ਇਥੇ ਜ਼ਿਕਰਯੋਗ ਹੈ ਕਿ ਉਲੰਪੀਅਨ ਪੀਟੀ ਊਸ਼ਾ ਜਦੋਂ ਕੁਝ ਵਰ੍ਹੇ ਪਹਿਲਾਂ ਚੰਡੀਗੜ੍ਹ ਆਏ ਸਨ, ਉਦੋਂ ਉਥੇ ਸਿੰਥੈਟਿਕ ਟਰੈਕ ਨਹੀਂ ਸੀ, ਹੁਣ ਬਣਕੇ ਤਿਆਰ ਹੋ ਗਿਆ ਹੈ।
ਇਸ ਟਰੈਕ ਉਤੇ ਹੀ 10 ਅਤੇ 11 ਸਤੰਬਰ ਨੂੰ ਪੰਜਵੀਂ ਭਾਰਤੀ ਅਥਲੈਟਿਕਸ ਮੀਟ ਹੋ ਰਹੀ ਹੈ, ਜਿਸ ਵਿਚ ਦੇਸ਼ ਭਰ ਦੇ ਚੋਟੀ ਦੇ ਅਥਲੀਟ ਭਾਗ ਲੈਣ ਆ ਰਹੇ ਹਨ।
ਚੰਡੀਗੜ੍ਹ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਕਾਬਲਿਆਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਅਥਲੀਟਾਂ ਦੇ ਰਹਿਣ ਦਾ ਬਕਾਇਦਾ ਬੰਦੋਬਸਤ ਹੋ ਗਿਆ ਹੈ।
ਇਥੇ ਜ਼ਿਕਰਯੋਗ ਹਨ ਕਿ ਚੰਡੀਗੜ੍ਹ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਵੀ 200 ਮੀਟਰ ਦੌੜ ਦੇ ਕੌਮੀ ਰਿਕਾਰਡ ਧਾਰੀ ਅਥਲੀਟ ਰਹੇ ਹਨ ਸ੍ਰੀ ਗਿੱਲ ਨੇ ਦੱਸਿਆ ਕਿ ਇਸ ਅਥਲੈਟਿਕਸ ਮੀਟ ਵਿਚ ਜਿਹੜੇ ਅਥਲੀਟ ਸਿਲੈਕਟ ਹੋਣਗੇ,ਉਹੀ ਅਥਲੀਟ ਹੀ ਏਸ਼ਿਆਈ ਖੇਡਾਂ ਲਈ ਭਾਰਤ ਵਲੋਂ ਭਾਗ ਲੈਣ ਲਈ ਚੀਨ ਵਿਚ ਜਾਣਗੇ।