ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ! ਘਰੇਲੂ ਉਡਾਣਾਂ ਵਿੱਚ ਕੀਤਾ ਗਿਆ ਵਾਧਾ
ਦੇਖੋ,ਹੁਣ ਕਿਹੜੇ ਵੱਡੇ ਸ਼ਹਿਰ ਦਾ ਰਾਤ ਨੂੰ ਵੀ ਕਰ ਸਕੋਗੇ ਹਵਾਈ ਸਫਰ

ਚੰਡੀਗੜ੍ਹ,1 ਅਕਤੂਬਰ(ਵਿਸ਼ਵ ਵਾਰਤਾ)-: ਚੰਡੀਗੜ੍ਹ ਵਾਸੀਆਂ ਲਈ ਇੱਕ ਖੁਸ਼ਖਬਰ ਇਹ ਹੈ ਕਿ ਹੁਣ ਚੰਡੀਗੜ੍ਹ ਦੇ ਲੋਕ ਰਾਤ ਨੂੰ ਵੀ ਮੁੰਬਈ ਜਾ ਸਕਣਗੇ। ਕੋਰੋਨਾ ਮਹਾਮਾਰੀ ਕਾਰਨ ਬੰਦ ਕੀਤੀਆਂ ਗਈਆਂ ਉਡਾਣਾਂ ਹੁਣ ਫਿਰ ਤੋਂ ਚਾਲੂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਤੋ 5 ਨਵੀਆਂ ਉਡਾਣਾਂ ਵੀ ਵਧ ਰਹੀਆਂ ਹਨ। ਦੱਸ ਦਈਏ ਕਿ ਹੁਣ ਤੱਕ ਸਿਰਫ 35 ਫਲਾਇਟਾਂ ਹੀ ਉਡਾਣ ਭਰ ਰਹੀਆਂ ਸਨ।ਇਨ੍ਹਾਂ ਵਿੱਚ ਪਟਨਾ, ਜੰਮੂ, ਪੁਣੇ ਲਈ ਨਵੀਆਂ ਉਡਾਣਾਂ ਸ਼ਾਮਲ ਹਨ, ਪਰ ਜੰਮੂ ਦੀ ਉਡਾਣ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਦੀਆਂ ਵਿੱਚ ਗੋਆ,ਦਿੱਲੀ ਅਤੇ ਮੁੰਬਈ ਲਈ ਉਡਾਣਾਂ ਦੀ ਗਿਣਤੀ ਹੋਰ ਵੀ ਵਧ ਜਾਵੇਗੀ। ਇਸ ਦੇ ਨਾਲ ਹੀ ਏਅਰ ਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਜੇ ਤੱਕ ਏਅਰ ਇੰਡੀਆ ਦਾ ਸ਼ਡਿਊਲ ਜਾਰੀ ਨਹੀਂ ਹੋੋਇਆ ਹੈ ਪਰ,ਇੰਡੀਗੋ ਦੀ ਫਲਾਇਟ ਅੱਜ ਚੰਡੀਗੜ੍ਹ ਅਤੇ ਮੁੰਬਈ ਵਿਚਕਾਰ ਸ਼ੁਰੂ ਹੋ ਜਾਵੇਗੀ।






















