ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਕਾਂਡ
ਮੁਲਜ਼ਮ ਰੰਕਜ ਵਰਮਾ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਐਸਆਈਟੀ ਦੇਵੇਗੀ ਜਵਾਬ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਮੋਹਾਲੀ ਜ਼ਿਲ੍ਹੇ ਦੇ ਘੜੂੰਆਂ ਵਿਖੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ (ਸੀ.ਯੂ.) ਵੀਡੀਓ ਲੀਕ ਕਾਂਡ ਮਾਮਲੇ ਦੇ ਦੋਸ਼ੀ ਸ਼ਿਮਲਾ ਨਿਵਾਸੀ ਰੰਕਜ ਵਰਮਾ ਦੀ ਰੈਗੂਲਰ ਜ਼ਮਾਨਤ ਅਰਜ਼ੀ ‘ਤੇ ਪੰਜਾਬ ਪੁਲਿਸ ਅੱਜ ਆਪਣਾ ਜਵਾਬ ਪੇਸ਼ ਕਰੇਗੀ। ਦੱਸ ਦਈਏ ਕਿ ਆਪਣੀ ਪਿਛਲੀ ਜ਼ਮਾਨਤ ਅਰਜੀ ਵਾਪਿਸ ਲੈਣ ਮਗਰੋਂ ਰੰਕਜ ਦੇ ਵਕੀਲ ਨੇ ਫਿਰ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ । ਅਰਜ਼ੀ ’ਤੇ ਸੁਣਵਾਈ ਕਰਦਿਆਂ ਖਰੜ ਅਦਾਲਤ ਨੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਜਾਂਚ ਲਈ 3 ਮਹਿਲਾ ਅਧਿਕਾਰੀਆਂ ਦੀ SIT ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਇਸ ਦੇ ਨਾਲ ਹੀ ਰੰਕਜ ਦੇ ਵਕੀਲ ਦਾ ਸਾਫ ਕਹਿਣਾ ਹੈ ਕਿ ਉਹ ਬਾਕੀ ਦੋਸ਼ੀਆਂ ਨੂੰ ਨਹੀਂ ਜਾਣਦਾ ਅਤੇ ਉਸ ਦੀ ਫੋਟੋ ਨੂੰ ਸੋਸ਼ਲ ਮੀਡੀਆ ਤੋਂ ਚੁੱਕ ਕੇ ਗਲਤ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਉਸ ਦੀ ਵੀਡੀਓ ਵਾਇਰਲ ਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।