
ਚੰਡੀਗੜ੍ਹ (ਵਿਸ਼ਵ ਵਾਰਤਾ ) ਸ਼ਹਿਰ ਵਿੱਚ ਸਨੈਚਿੰਗ ਅਤੇ ਵਾਹਨ ਚੋਰੀ ਕਰਨ ਵਾਲੇ ਚਾਰ ਆਰੋਪੀਆਂ ਨੂੰ ਸੈਕਟਰ 17 ਪੁਲਿਸ ਥਾਣੇ ਨੇ ਗਿਰਫਤਾਰ ਕੀਤਾ ਹੈ ।ਜਿਨ੍ਹਾਂ ਤੋਂ ਇੱਕ ਮੋਬਾਹਲ ਅਤੇ ਨੌਂ ਦੋਪਹਿਆ ਵਾਹਨ ਸਮੇਤ ਇੱਕ ਕਾਰ ਬਰਾਮਦ ਕੀਤੀ ਹੈ। ਪੁਲਿਸ ਦੀਆਂ ਮੰਨੀਏ ਤਾਂ ਆਰੋਪੀ ਵਾਹਨ ਚੋਰੀ ਕਰ ਇਨ੍ਹਾਂ ਨੂੰ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਖੜਾ ਕਰ ਦਿੰਦੇ ਸਨ। ਪੁਲਿਸ ਹਜ਼ੇ ਇਨ੍ਹਾਂ ਦੇ ਦੋ ਅਤੇ ਸਾਥੀਆਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ। ਡੀਐਸਪੀ ਰਾਮਗੋਪਾਲ ਨੇ ਦੱਸਿਆ ਕਿ ਮੋਬਾਈਲ ਸਨੈਚਿੰਗ ਦੇ ਇੱਕ ਕੇਸ ਵਿੱਚ ਆਰੋਪੀ ਨਵੀ ਨੂੰ ਸੈਕਟਰ 17 ਪੁਲਿਸ ਥਾਣੇ ਦੁਆਰਾ ਗਿਰਫਤਾਰ ਕੀਤਾ ਗਿਆ ਸੀ। ਜਿਸਦੇ ਨਾਲ ਪੁੱਛਗਿਛ ਦੇ ਦੌਰਾਨ ਦੱਸਿਆ ਕਿ ਸਨੈਚਿੰਗ ਵਿੱਚ ਇੱਕ ਹੋਰ ਆਰੋਪੀ ਸ਼ਾਮਿਲ ਸੀ। ਜਿਸਦਾ ਨਾਮ ਅਮਿਤ ਗਾਰਾ ਸੀ ਉਸਦੀ ਗਿਰਫਤਾਰੀ ਵਿੱਚ ਇੱਕ ਹੋਰ ਆਰੋਪੀ ਦਾ ਪਤਾ ਚੱਲਿਆ। ਜਿਸਦੇ ਬਾਅਦ ਪਤਾ ਚਲਾ ਕਿ ਇਹ ਆਰੋਪੀ ਸ਼ਹਿਰ ਵਿੱਚ ਵਾਹਨ ਵੀ ਚੋਰੀ ਕਰਦੇ ਹਨ । ਜਿਨ੍ਹਾਂ ਤੋਂ 9 ਵਾਹਨ ਬਰਾਮਦ ਹੋਏ । ਜਿਸ ਵਿੱਚ ਇੱਕ ਕਾਰ ਵੀ ਸੀ। ਪੁਲਿਸ ਨੇ ਦੱਸਿਆ ਕਿ ਇਹ ਆਰੋਪੀ ਵਾਹਨ ਚੋਰੀ ਕਰ ਉਸਨੂੰ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਜਾਂ ਨਵਾਂ ਗਾਓ ਵਿੱਚ ਖੜਾ ਕਰ ਦਿੰਦੇ ਸਨ। ਇਨ੍ਹਾਂ ਦੇ ਨਾਲ ਹਜੇ ਹੋਰ ਦੋ ਆਰੋਪੀ ਸ਼ਾਮਿਲ ਹਨ। ਜਿਨ੍ਹਾਂ ਦੀ ਪੁਲਿਸ ਦੁਆਰਾ ਤਲਾਸ਼ ਕੀਤੀ ਜਾ ਰਹੀ ਹੈ ।























