ਚੰਡੀਗੜ੍ਹ ਨਗਰ ਨਿਗਮ ਦੇ 2 ਅਧਿਕਾਰੀਆਂ ਦੀ ਆਪਸ ‘ਚ ਹੱਥੋਪਾਈ, ਐਸਡੀਓ ਮੁਅੱਤਲ
ਚੰਡੀਗੜ੍ਹ, 29ਅਗਸਤ(ਵਿਸ਼ਵ ਵਾਰਤਾ)- ਚੰਡੀਗੜ੍ਹ ਨਗਰ ਨਿਗਮ ਦੇ 2 ਅਧਿਕਾਰੀਆਂ ਦੀ ਆਪਸ ਵਿੱਚ ਹੱਥੋਪਾਈ ਹੋਣ ਦੀ ਸੂਚਨਾ ਮਿਲੀ ਹੈ। ਇਸ ਹੱਥੋਂ ਪਾਈ ਵਿੱਚ ਇਕ ਅਧਿਕਾਰੀ ਦੇ ਕੱਪੜੇ ਵੀ ਫਟ ਗਏ ਅਤੇ ਦੂਜੇ ਨੂੰ ਮੁਅੱਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਐਕਸ਼ਨ ਦੇ ਦਫ਼ਤਰ ਵਿੱਚ ਐਸਡੀਓ ਅਰਜੁਨ ਪੁਰੀ ਅਤੇ ਐਕਸ਼ੀਅਨ ਅਨੁਰਾਗ ਬਿਸ਼ਨੋਈ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ਼ ਹੋ ਗਈ, ਹੌਲੀ-ਹੌਲੀ ਬਹਿਸਬਾਜੀ ਹੱਥੋਂ ਪਾਈ ਤੱਕ ਪਹੁੰਚ ਗਈ। ਇਸ ਦੌਰਾਨ ਐਕਸ਼ਨੀਅਨ ਦੇ ਕੱਪੜੇ ਫਟ ਗਏ। ਇਸ ਤੋਂ ਬਾਅਦ ਐਕਸ਼ੀਅਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਇਸ ਮਾਮਲੇ ਵਿੱਚ ਐਸਡੀਓ ਅਰਜੁਨ ਪੁਰੀ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਮਿਲਦੇ ਹਨ ਅਤੇ ਵੱਡੇ ਅਧਿਕਾਰੀ ਹਨ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਮੇਅਰ ਨੇ ਕਿਹਾ ਕਿ ਗੱਲ ਕਰਕੇ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ।