ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ
ਮੋਬਾਇਲ ਆਦਿ ਲਿਆਉਣ ਤੇ ਪਾਬੰਦੀ
ਚੰਡੀਗੜ੍ਹ,8ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਚੋਣ ਲਈ ਅੱਜ ਸਵੇਰੇ 11 ਵਜੇ ਵੋਟਿੰਗ ਹੋਵੇਗੀ। ਮੇਅਰ ਚੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ। ਵੋਟਿੰਗ ਦੇ ਦੌਰਾਨ ਮੋਬਾਇਲ ਗੈਜ਼ੇਟਸ ਅਤੇ ਪੈੱਨ ਜਿਸ ਤੇ ਕੈਮਰੇ ਲੱਗੇ ਹੁੰਦੇ ਹਨ, ਲਿਆਉਣ ਦੇ ਪਾਬੰਦੀ ਲਗਾ ਦਿੱਤੀ ਗਈ ਹੈ। ਨਗਮ ਨਿਗਮ ਸਕੱਤਰ ਅਨਿਲ ਗਰਗ ਨੇ ਇਸ ਸੰਬੰਧ ਵਿੱਚ ਆਦੇਸ਼ ਜਾਰੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਮੋਬਾਇਲ ਅਤੇ ਗੈਜ਼ੇਟਸ ਨਾਲ ਲਿਆਉਣ ਤੇ ਪਾਬੰਦੀ ਹੈ। ਸ਼ਹਿਰ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਉਥੇ ਹੀ ਕਾਂਗਰਸ ਪਾਰਟੀ ਭਾਜਪਾ ਲਈ ਰਣਨੀਤੀ ਤਿਆਰੀ ਕਰ ਰਹੀ ਹੈ।