ਚੰਡੀਗੜ੍ਹ ਦੇ ਸਕੂਲਾਂ ਵਿੱਚ ਫਿਰ ਹੋਇਆ ਛੁੱਟੀਆਂ ‘ਚ ਵਾਧਾ
ਚੰਡੀਗੜ੍ਹ, 14 ਜਨਵਰੀ(ਵਿਸ਼ਵ ਵਾਰਤਾ) ਉਤਰੀ ਭਾਰਤ ਵਿੱਚ ਪੈ ਰਹੀ ਠੰਡ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿਚ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿੱਚ ਫਿਰ ਵਾਧਾ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ 21 ਜਨਵਰੀ ਤੱਕ 8ਵੀਂ ਕਲਾਸ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। 9ਵੀਂ ਤੋਂ 12ਵੀਂ ਤੱਕ ਪਹਿਲਾਂ ਦੀ ਤਰ੍ਹਾਂ ਹੀ ਕਲਾਸਾਂ ਲੱਗਣਗੀਆਂ।
























