ਚੰਡੀਗੜ੍ਹ ਦੇ ਮੇਅਰ ਦਾ ਫੈਸਲਾ,ਭਾਜਪਾ ਦੇ ਅਨੁੂਪ ਗੁਪਤਾ ਬਣੇ ਨਵੇਂ ਮੇਅਰ
ਚੰਡੀਗੜ੍ਹ 17 ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਨਗਰ ਨਿਗਮ (ਐਮ.ਸੀ.) ਦੇ ਮੇਅਰ ਦਾ ਫੈਸਲਾ ਹੋ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਦੇ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਚੁੱਕੇ ਹਨ। ਅੱਜ ਹੋਈ ਵੋਟਿੰਗ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਹੀਆਂ ਹਨ। ਕੁੱਲ 35 ਵਿੱਚੋਂ 29 ਵੋਟਾਂ ਪਈਆਂ। ਦੱਸ ਦਈਏ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਕੋਲ 14-14 ਕੌਂਸਲਰ ਹਨ। ਪਰ ਭਾਜਪਾ ਕੋਲ ਐਮਪੀ ਦੀ ਵੋਟ ਸਮੇਤ 15 ਵੋਟਾਂ ਹਨ।
ਇਸ ਤੋਂ ਪਹਿਲਾਂ ਸਦਨ ਵਿੱਚ ‘ਆਪ’ ਨੇ ਨਾਮਜ਼ਦ ਕੌਂਸਲਰਾਂ ਦੇ ਬੈਠਣ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਵੋਟ ਦਾ ਅਧਿਕਾਰ ਨਹੀਂ ਹੈ। ਇਸ ‘ਤੇ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਹ ਵੀ ਸਦਨ ਦਾ ਹਿੱਸਾ ਹਨ।