ਚੰਡੀਗੜ੍ਹ ਦੇ ਪਹਿਲੇ ‘ਬਰਡ ਪਾਰਕ’ ਦਾ ਕੱਲ੍ਹ ਨੂੰ ਰਾਸ਼ਟਰਪਤੀ ਦੀ ਪਤਨੀ ਵੱਲੋਂ ਕੀਤਾ ਜਾਵੇਗਾ ਉਦਘਾਟਨ
ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਪਹਿਲੇ ਬਰਡ ਪਾਰਕ ਦਾ ਉਦਘਾਟਨ ਕੱਲ੍ਹ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਵੱਲੋਂ ਕੀਤਾ ਜਾਵੇਗਾ। ਇਸ ਪਾਰਕ ਵਿੱਚ 20 ਪ੍ਰਜਾਤੀਆਂ ਦੇ 800 ਪੰਛੀਆਂ ਨੂੰ ਰੱਖਿਆ ਜਾਵੇਗਾ। ਪਾਰਕ ਵਿੱਚ ਦਾਖਲ ਹੋਣ ਲਈ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 50 ਰੁਪਏ ਅਤੇ 5 ਸਾਲ ਤੋਂ 12 ਸਾਲਾਂ ਲਈ 30 ਰੁਪਏ ਅਤੇ ਪੰਜ ਸਾਲ ਤੋਂ ਘੱਟ ਸਾਲਾਂ ਲਈ ਮੁਫਤ ਹੋਵੇਗਾ।





















