ਚੰਡੀਗੜ੍ਹ ਵਿੱਚ ਸਫਰ ਕਰਨ ਵਾਲਿਆਂ ਲਈ ਜਰੂਰੀ ਖਬਰ
ਸ਼ਹਿਰ ਦੀ ਇਹ ਮੇਨ ਸੜਕ ਰਹੇਗੀ ਬੰਦ; ਟਰੈਫਿਕ ਪੁਲਿਸ ਨੇ ਲੋਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- ਚੰਡੀਗੜ੍ਹ ਟਰੈਫਿਕ ਪੁਲਿਸ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਰਨ ਸੈਕਟਰ 51/52 ਲਾਈਟ ਪੁਆਇੰਟ ਤੋਂ ਮਟੌਰ ਬੈਰੀਅਰ (ਹਿਮਾਲਿਆ ਰੋਡ) ਤੱਕ ਸੜਕ ਬੰਦ ਰਹੇਗੀ। ਅਜਿਹੇ ‘ਚ ਇੱਥੋਂ ਲੰਘਣ ਵਾਲੀ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਟਰੈਫਿਕ ਪੁਲੀਸ ਨੇ ਮੋਹਾਲੀ ਜਾਣ ਲਈ ਲੋਕਾਂ ਨੂੰ ਬਦਲਵੇਂ ਰਸਤੇ ਤੋਂ ਚੱਲਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਤੋਂ ਮੋਹਾਲੀ ਜਾਣ ਲਈ ਲੋਕ ਸੈਕਟਰ 50/51 (ਕਲੋਨੀ ਨੰਬਰ 5) ਲਾਈਟ ਪੁਆਇੰਟ ਅਤੇ ਸੈਕਟਰ 52/53 ਲਾਈਟ ਪੁਆਇੰਟ (ਜਨ ਮਾਰਗ) ਦਾ ਰਸਤਾ ਲੈ ਸਕਦੇ ਹਨ।
ਸੈਕਟਰ-61 ਪੁਲੀਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਕਾਰਨ ਸੁਰੱਖਿਆ ਲਈ ਇਸ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਮਟੌਰ ਵਾਲੇ ਪਾਸੇ ਤੋਂ ਕਿਸਾਨ ਜੱਥੇਬੰਦੀਆਂ ਅਤੇ ਹੋਰ ਯੂਨੀਅਨਾਂ ਇਸ ਸੜਕ ਰਾਹੀਂ ਧਰਨਾ ਦੇਣ ਲਈ ਚੰਡੀਗੜ੍ਹ ਆਉਂਦੀਆਂ ਹਨ।
#TrafficAdvisory: Kindly #Avoid below-mentioned #Route:- pic.twitter.com/BLCTIeij96
— Chandigarh Traffic Police (@trafficchd) August 18, 2022