
ਚੰਡੀਗੜ, 6 ਦਸੰਬਰ – ਪੁਲਿਸ ਵੱਲੋਂ ਅੱਜ ਚੰਡੀਗੜ ਸ਼ਹਿਰ ਦੇ ਸੈਕਟਰ 17 ਵਿਚ ਇਕ ਫਲੈਗ ਮਾਰਚ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਸੈਕਟਰ 17 ਵਿਚ ਰੇਹੜੇ ਲਾਉਣ ਵਾਲੇ ਲੋਕਾਂ ਨੂੰ ਚੁੱਕ ਲਿਆ ਗਿਆ। ਅੱਜ ਤੋਂ, ਸੈਕਟਰ 17 ਰੇਹੜੀ ਫੜੀ ਵਾਲਿਆਂ ਤੋਂ ਮੁਕਤ ਹੋ ਗਿਆ ਹੈ.
ਤੁਹਾਨੂੰ ਦੱਸ ਦੇਈਏ ਕਿ ਇਹ ਕਾਰਵਾਈ ਚੰਡੀਗੜ੍ਹ ਪ੍ਰਸ਼ਾਸਨ ਦੇ ਸਖਤ ਆਦੇਸ਼ਾਂ ਤੋਂ ਬਾਅਦ ਕੀਤੀ ਗਈ ਹੈ। ਸੈਕਟਰ 17 ਦੇ ਖਾਲੀ ਹੋਣ ਤੋਂ ਬਾਅਦ ਪੂਰਾ ਸੈਕਟਰ ਪਾਣੀ ਨਾਲ ਧੋਇਆ ਗਿਆ ਹੈ।ਜਿਸ ਤੋਂ ਬਾਅਦ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਡੀਸੀ ਮਨਦੀਪ ਬਰਾੜ ਅਤੇ ਚੰਡੀਗੜ੍ਹ ਦੇ ਐਸਐਸਪੀ ਨੀਲਾਮਬਰੀ ਜਗਦਾਲੇ ਸਮੇਤ ਸੈਂਕੜੇ ਦੀ ਗਿਣਤੀ ਵਿੱਚ ਫਲੈਗ ਮਾਰਚ ਕੱਢਿਆ ਗਿਆ।























