ਚੰਡੀਗੜ੍ਹ, 21 ਅਗਸਤ (ਅੰਕੁਰ) ਸੋਮਵਾਰ ਸਵੇਰੇ ਕਰੀਬ 6:30 ਵਜੇ ਤੋਂ ਸ਼ੁਰੂ ਹੋਈ ਭਾਰੀ ਵਰਖਾ ਨੇ ਪੂਰੇ ਸ਼ਹਿਰ ਵਿੱਚ ਬਿਪਤਾ ਪਾ ਦਿੱਤੀ। ਭਾਰੀ ਮੀਂਹ ਦੇ ਪਾਣੀ ਨਾਲ ਸ਼ਹਿਰ ਦੀਆਂ ਸੜਕਾਂ ਛੋਟੀਆਂ ਨਹਿਰਾਂ ਵਿਚ ਤਬਦੀਲ ਹੋ ਗਈਆਂ | ਇਸ ਭਾਰੀ ਮੀਂਹ ਵਿੱਚ ਚੰਡੀਗੜ੍ਹ ਵਾਸੀਆਂ ਨੇ ਆਪਣੇ ਆਪ ਨੂੰ ਛੋਟੇ ਹੜ੍ਹ ਵਿੱਚ ਫੱਸਿਆ ਮਹਿਸੂਸ ਕੀਤਾ| ਮੀਂਹ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ | ਲੋਕ ਆਪਣੇ ਘਰਾਂ ਵਿੱਚ ਰੱਖੇ ਸਮਾਨ ਨੂੰ ਏਧਰ – ਉੱਧਰ ਕਰਦੇ ਵਿਖੇ ਨਾਲ ਹੀ ਇਸ ਮੀਂਹ ਵਿੱਚ ਲੋਕ ਸਹਿਮੇ ਨਜ਼ਰ ਆਏ | ਇਸ ਸਮੱਸਿਆ ਦੇ ਚਲਦੇ ਲੋਕਾਂ ਨੂੰ ਜਗ੍ਹਾ-ਜਗ੍ਹਾ ਟਰੈਫਿਕ ਜਾਮ ਦੀ ਸਮੱਸਿਆ ਤੋਂ ਵੀ ਜੂਝਨਾ ਪਿਆ। ਜਿੱਥੇ ਮੀਂਹ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਇਸ ਮੀਂਹ ਨਾਲ ਸੜਕਾਂ ਵਿੱਚ ਪਾਣੀ ਹੀ ਪਾਣੀ ਹੋ ਗਿਆ । ਮੀਂਹ ਦੇ ਕਾਰਨ ਵਾਹਨਾਂ ਵਿੱਚ ਪਾਣੀ ਵੜ ਗਿਆ । ਜਿਸਦੇ ਨਾਲ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਕਾਫ਼ੀ ਦਿੱਕਤਾਂ ਆਈ | ਕਈ ਲੋਕ ਰਸਤਿਆਂ ਵਿੱਚ ਆਪਣੇ ਵਾਹਨਾਂ ਨੂੰ ਖੜਾ ਕਰਕੇ ਦਰਖ਼ਤਾਂ ਦੇ ਹੇਠਾਂ ਖੜੇ ਨਜ਼ਰ ਆਏ । ਭਿੱਜਣ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਸੁਖਨਾ ਝੀਲ ਤੇ ਸੜਕਾਂ ‘ਤੇ ਘੁੰਮਦੇ ਨਜ਼ਰ ਆਏ, ਜਿਸ ਕਾਰਨ ਸੁਖਨਾ ਝੀਲ ‘ਤੇ ਕਾਫੀ ਭੀੜ ਨਜ਼ਰ ਆਈ। ਆਲਮ ਇਹ ਰਿਹਾ ਕਿ ਪਾਣੀ ਡਿਵਾਈਡਰ ਦੇ ਉੱਤੇ ਤੋਂ ਨਿਕਲਣ ਲਗਾ। ਸੜਕਾਂ ਅਤੇ ਗਲੀਆਂ ਵਿੱਚ ਇਕੱਠਾਂ ਹੋਇਆ ਇਹ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਤੱਕ ਜਾ ਘੁਸਿਆ ।ਇਸ ਮੀਂਹ ਦੇ ਕਾਰਣ ਸੀਟੀਯੂ ਦੀਆਂ ਕਈ ਏਸੀ ਬੱਸਾਂ ਖ਼ਰਾਬ ਹੋ ਗਈਆਂ ਜਿਸ ਨਾਲ ਸਵਾਰੀਆਂ ਨੂੰ ਕਾਫੀ ਪਰੇਸ਼ਾਨੀ ਆਈ। ਇਸ ਮੌਕੇ ਤੇ ਕਈ ਥਾਵਾਂ ਤੇ ਚੰਡੀਗੜ੍ਹ ਦੇ ਟ੍ਰੈਫਿਕ ਐਸਐਸਪੀ ਸੁਸ਼ਾਂਤ ਆਨੰਦ ਖੁਦ ਟ੍ਰੈਫਿਕ ਦੀ ਸਮੱਸਿਆਂ ਨੂੰ ਠੀਕ ਕਰਨ ਪਹੁੰਚੇ। ਜਿਸਦੇ ਚਲਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਉਥੇ ਹੀ ਸਕੂਲ ਦਫਤਰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਮਣਾ ਕਰਣਾ ਪਿਆ । ਕਈ ਲੋਕ ਮੀਂਹ ਦੇ ਚਲਦੇ ਸਕੂਲ ਕਾਲਜ ,ਦਫਤਰਾਂ ਤੋਂ ਛੁੱਟੀ ਲੈ ਕੇ ਘਰ ਉੱਤੇ ਹੀ ਰਹੇ ।
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਬੱਦਲ ਪਹਾੜਾਂ ਦੇ ਵੱਲ ਰੁਖ਼ ਕਰ ਗਿਆ ਹੈ । ਇਸਦੀ ਵਜ੍ਹਾ ਨਾਲ ਕਈ ਵਾਰ ਜਦੋਂ ਬੱਦਲਾਂ ਨੂੰ ਜਿੱਥੇ ਜ਼ਿਆਦਾ ਫੇਵਰੇਬਲ ਕੰਡੀਸ਼ਨ ਮਿਲਦੀ ਹੈ ਉੱਥੇ ਪੈ ਜਾਂਦਾ ਹੈ। ਇਸਨੂੰ ਓਰੋ ਗਰਾਫਿਕ ਮੀਹ ਕਹਿੰਦੇ ਹਨ । ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਵੀ ਦੱਖਣ ਸੈਕਟਰ ਅਤੇ ਮੋਹਾਲੀ ਦੀ ਤਰਫ ਜ਼ਿਆਦਾ ਮੀਂਹ ਹੋਈ ਹੈ । ਮੀਂਹ ਦੇ ਚਲਦੇ ਤਾਪਮਾਨ ਵਿੱਚ ਵੀ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ । ਪਾਲ ਦੇ ਮੁਤਾਬਕ ਅਗਲੇ 24 ਘੰਟੇ ਇਸੇ ਤਰ੍ਹਾਂ ਦੀ ਮੀਂਹ ਹੋਵੇਗਾ। ਅਗਸਤ ਮਹੀਨੇ ਦੀ ਗੱਲ ਕਰੀਏ ਤਾਂ 3 ਅਗਸਤ 2004 ਨੂੰ 241.6 ਐਮਐਮ ਮੀਂਹ ਹੋਈ ਸੀ ।ਇਹ ਰਿਕਾਰਡ ਹੈ । ਉਸਦੇ ਬਾਅਦ 16 ਅਗਸਤ 2011 ਨੂੰ 75 ਐਮਐਮ ਮੀਂਹ ਹੋਈ ਸੀ । ਇਸਦੇ ਬਾਅਦ ਅੱਜ 21 ਅਗਸਤ ਵਿੱਚ ਨੂੰ ਸਭ ਤੋਂ ਜ਼ਿਆਦਾ 112 ਐਸਐਸ ਮੀਂਹ ਦਰਜ ਕੀਤੀ ਗਈ ਹੈ ।