ਚੰਡੀਗੜ੍ਹ, 13 ਨਵੰਬਰ (ਵਿਸ਼ਵ ਵਾਰਤਾ)-ਆਈ.ਏ.ਐਸ ਦੀ ਬੇਟੀ ਨਾਲ ਛੇੜਛਾੜ ਮਾਮਲੇ ਵਿਚ ਫਸੇ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਚੌਥੀ ਵਾਰੀ ਅਦਾਲਤ ਨੇ ਅੱਜ ਖਾਰਿਜ ਕਰ ਦਿੱਤੀ ਹੈ| ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਦੀ ਜਮਾਨਤ ਅਰਜੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਿਜ ਹੋ ਚੁੱਕੀ ਹੈ| ਇਸ ਵਾਰੀ ਉਨ੍ਹਾਂ ਸੈਸ਼ਨ ਕੋਰਟ ਵਿਚ ਜ਼ਮਾਨਤ ਅਰਜੀ ਦਿੱਤੀ ਸੀ|
ਪਿਛਲੇ ਮਹੀਨੇ ਵਿਕਾਸ ਬਰਾਲਾ ਤੇ ਕੋਰਟ ਨੇ ਦੋਸ਼ ਤੈਅ ਕਰ ਦਿੱਤੇ ਸਨ, ਜਿਸ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਨੇ ਕੋਰਟ ਵਿਚ ਰਿਵੀਜਨ ਪਟੀਸ਼ਨ ਵੀ ਫਾਈਲ ਕਰ ਰੱਖੀ, ਜਿਸ ਤੇ 22 ਨਵੰਬਰ ਨੂੰ ਸੁਣਵਾਈ ਹੋਵੇਗੀ| ਇਸ ਤੋਂ ਇਲਾਵਾ ਉਨ੍ਹਾਂ ਨੇ ਘਟਨਾ ਦੇ ਦਿਨ ਸੈਕਟਰ-26 ਥਾਣੇ ਦੀ ਸੀਸੀਟੀਵੀ ਫੁਟੇਜ, ਆਈ.ਏ.ਐਸ ਅਤੇ ਉਸ ਦੀ ਬੇਟੀ ਦੀ ਫੋਨ ਕਾਲ ਡਿਟੇਲ ਅਤੇ ਉਨ੍ਹਾਂ ਦੀ ਮੋਬਾਈ ਫੋਨ ਲੋਕੇਸ਼ਨ ਵੀ ਮੰਗੀ ਹੈ| ਉਨ੍ਹਾਂ ਇਸ ਅਰਜੀ ਤੇ ਵੀ ਹਾਲੇ ਫੈਸਲਾ ਨਹੀਂ ਹੋਇਆ ਹੈ| ਹੁਣ ਉਨ੍ਹਾਂ ਦੀ ਜਮਾਨਤ ਅਰਜੀ ਤੇ ਕੋਰਟ ਨੇ ਪੁਲਿਸ ਤੋਂ 13 ਨਵੰਬਰ ਤੱਕ ਜਵਾਬ ਮੰਗਿਆ ਹੈ|
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਕੰਮ ਕਰਨ ਵਾਲਿਆਂ ਨੂੰ 1 ਜੂਨ ਵਾਲੇ ਦਿਨ ਜ਼ਰੂਰ ਦਿਓ ਵੋਟ
ਅਸੀਂ ਭਾਜਪਾ ਵਾਂਗ ਜਾਤੀ-ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗਦੇ, ਅਸੀਂ ਬਿਜਲੀ, ਨਹਿਰੀ ਪਾਣੀ, ਸਕੂਲਾਂ, ਹਸਪਤਾਲਾਂ ਵਰਗੇ ਕੀਤੇ ਕੰਮਾਂ ਦੇ...